ਫੀਫਾ ਅੰਡਰ-17 ਵਿਸ਼ਵ ਕੱਪ : 10 ਲੱਖ ਬੱਚੇ 8 ਸਤੰਬਰ ਨੂੰ ਖੇਡਣਗੇ ਫੁੱਟਬਾਲ

08/05/2017 1:07:47 AM

ਮੁੰਬਈ— ਮਹਾਰਾਸ਼ਟਰ ਦੇ 10 ਲੱਖ ਸਕੂਲੀ ਵਿਦਿਆਰਥੀ ਫੀਫਾ ਅੰਡਰ-17 ਵਿਸ਼ਵ ਕੱਪ ਤੋਂ ਪਹਿਲਾਂ 8 ਸਤੰਬਰ ਨੂੰ ਫੁੱਟਬਾਲ ਮੈਚ ਖੇਡਣਗੇ। ਇਸ ਦੀ ਜਾਣਕਾਰੀ ਸੂਬੇ ਦੇ ਖੇਡ ਮੰਤਰੀ ਵਿਨੋਦ ਤਾਵੜੇ ਨੇ ਸ਼ੁੱਕਰਵਾਰ ਦਿੱਤੀ। ਫੀਫਾ ਅੰਡਰ-17 ਵਿਸ਼ਵ ਕੱਪ ਆਯੋਜਨ ਭਾਰਤ 'ਚ 6 ਤੋਂ 28 ਅਕਤੂਬਰ ਤਕ ਹੋਵੇਗਾ। ਤਾਵੜੇ ਨੇ ਮੰਤਰਾਲੇ 'ਚ ਪੱਤਰਕਾਰਾਂ ਨੂੰ ਕਿਹਾ ਕਿ 8 ਸਤੰਬਰ ਦਾ ਪ੍ਰੋਗਰਾਮ ਮਿਸ਼ਨ ਮਿਲੀਅਨ ਦਾ ਹਿੱਸਾ ਹੈ ਜਿਸਦਾ ਆਯੋਜਨ ਅਸੀਂ ਟੂਰਨਾਮੈਂਟ ਨੂੰ ਧਿਆਨ 'ਚ ਰੱਖਦੇ ਹੋਏ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਉਸ ਦਿਨ ਪੂਰਾ ਮਹਾਰਾਸ਼ਟਰ ਇਕ ਖੇਡ ਦੇ ਮੈਦਾਨ 'ਚ ਬਦਲਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਮਿਸ਼ਨ ਮਿਲੀਅਨ ਦੇ ਤਹਿਤ ਮਹਾਰਾਸ਼ਟਰ ਦੇ 30,000 ਸਕੂਲਾਂ 'ਚ ਇਕ ਲੱਖ ਫੁੱਟਬਾਲ ਦਿੱਤੇ ਗਏ ਹਨ।


Related News