ਫਿਡੇ ਗ੍ਰਾਂ ਪ੍ਰੀ ਸ਼ਤਰੰਜ ''ਚ ਹਰੀਕ੍ਰਿਸ਼ਨਾ ਦੀ ਕਰਾਰੀ ਹਾਰ

Friday, May 19, 2017 8:26 PM
ਫਿਡੇ ਗ੍ਰਾਂ ਪ੍ਰੀ ਸ਼ਤਰੰਜ ''ਚ ਹਰੀਕ੍ਰਿਸ਼ਨਾ ਦੀ ਕਰਾਰੀ ਹਾਰ
ਮਾਸਕੋ, ਰੂਸ— ਭਾਰਤੀ ਗ੍ਰੈਂਡ ਮਾਸਟਰ ਹਰੀਕ੍ਰਿਸ਼ਨਾ ਲਈ ਜਿਵੇ ਬੁਰਾ ਦੌਰ ਖਤਮ ਹੀ ਨਹੀਂ ਹੋ ਰਿਹਾ ਹੋਵੇ। ਪਿਛਲੇ ਮੈਚ ''ਚ ਐਡਮ ''ਤੇ ਜਿੱਤ ਦਰਜ ਕਰ ਕੇ ਵਾਪਸੀ ਦੇ ਸੰਕੇਤ ਦੇਣ ਵਾਲੇ ਹਰੀਕ੍ਰਿਸ਼ਨਾ ਨੂੰ ਫਿਡੇ ਗ੍ਰਾਂ ਪ੍ਰੀ ਦੇ 6ਵੇਂ ਰਾਊਂਡ ''ਚ ਅਨੁਭਵੀ ਇਜ਼ਰਾਇਲ ਦੇ ਬੋਰਿਸ ਗੇਲਫੇਂਡ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਨਾ ਸਿਰਫ ਇਸ ਮੈਚ ਲਈ ਬਲਕਿ ਉਨ੍ਹਾਂ ਦੀ ਵਿਸ਼ਵ ਰੈਂÎਕਿੰਗ ਲਈ ਵੀ ਕਾਫੀ ਨੁਕਸਾਨਦਾਇਕ ਨਜ਼ਰ ਆ ਰਿਹਾ ਹੈ।
ਪਿਛਲੇ ਮੈਚ ''ਚ ਮਾਈਕਲ ਐਡਮ ''ਤੇ ਜਿੱਤ ਨਾਲ ਹਰੀਕ੍ਰਿਸ਼ਨਾ ਦੀ ਵਾਪਸੀ ਦੀ ਉਮੀਦ ਨਜ਼ਰ ਆ ਰਹੀ ਸੀ ਪਰ ਅੱਜ ਇਕ ਵਾਰ ਫਿਰ ਬੋਰਿਸ ਖਿਲਾਫ ਉਨ੍ਹਾ ਦੇ ਖੇਡ ਨਾਲ ਇਹ ਸਾਫ ਹੋ ਗਿਆ ਕਿ ਉਹ ਅਜੇ ਪੂਰੀ ਲੈਅ ''ਚ ਨਹੀਂ ਹੈ। ਉਸ ਨੇ ਕਈ ਗਲਤ ਚਾਲਾਂ ਚੱਲੀਆਂ। ਬੋਰਿਸ ਨੇ ਉਸ ਨੂੰ ਓਪਨ ਕੇਟਲਨ ਓਪਨਿੰਗ ''ਚ ਸ਼ਰੂਆਤ ਨਾਲ ਬੋਰਡ ਦੇ ਕੇਂਦਰ ਅਤੇ ਰਾਣੀ ਵੱਲ ਦੇ ਹਿੱਸੇ ਤੋਂ ਪਿਆਦਿਆਂ ਅਤੇ ਘੋੜਿਆਂ ਨਾਲ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂÎਕਿ ਬੋਰਿਸ ਦੀਆਂ ਸਾਰੀਆਂ ਚਾਲਾਂ ਸਹੀ ਨਹੀਂ ਸੀ ਅਤੇ ਹਰੀਕ੍ਰਿਸ਼ਨਾ ਉਸ ਦਾ ਸਹੀ ਜਵਾਬ ਦੇ ਕੇ ਇਹ ਮੈਚ ਆਪਣੇ ਹੱਕ ''ਚ ਕਰ ਸਕਦਾ ਸੀ। ਉਸ ''ਤੇ ਸਮੇਂ ਦਾ ਦਬਾਅ ਵੀ ਵੱਧ ਰਿਹਾ ਸੀ ਅਜਿਹੇ ''ਚ 27ਵੀਂ ਚਾਲ ''ਚ ਬੋਰਿਸ ਨੇ ਇਕ ਸ਼ਾਨਦਾਰ ਕੋਸ਼ਿਸ਼ ''ਚ ਇਕ ਪਿਆਦੇ ਦੀ ਬੜ੍ਹਤ ਹਾਸਲ ਕਰ ਲਈ ਅਤੇ ਖੇਡ ਨੂੰ ਐਂਡਗੇਮ ਵੱਲ ਲੈ ਗਿਆ। ਹਾਲਾਂਕਿ ਕਈ ਵਾਰ ਅਜਿਹਾ ਲੱਗਾ ਕਿ ਹਰੀਕ੍ਰਿਸ਼ਨਾ ਦਾ ਸਹੀ ਖੇਡ ਮੈਚ ਨੂੰ ਡਰਾਅ ਵੱਲ ਖਿੱਚ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ ਅਤੇ ਬੋਰਿਸ ਨੇ 52 ਚਾਲਾਂ ''ਚੋਂ ਇਕ ਸ਼ਾਨਦਾਰ ਜਿੱਤ ਦਰਜ ਕੀਤੀ।
ਇਸ ਹਾਰ ਦੇ ਨਾਲ ਹੁਣ ਹਰੀਕ੍ਰਿਸ਼ਨਾ ਸਾਂਝੇ ਤੌਰ ''ਤੇ ਤੀਜੇ ਤੋਂ ਸਿੱਧਾ 13ਵੇਂ ਸਥਾਨ ''ਤੇ ਖਿਸਕ ਗਿਆ ਹੈ। ਅਜਿਹੇ ''ਚ ਵਾਪਸੀ ਦਾ ਇਕ ਹੀ ਰਾਸਤਾ ਹੈ ਉਸ ਨੂੰ ਆਪਣੇ ਸਾਰੇ ਬਚੇ 3 ਮੈਚ ਜਿੱਤਣੇ ਹੋਣਗੇ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!