ਫਰਨਾਂਡੋ ਨੇ ਜਿੱਤਿਆ ਸੰਤ ਮਾਰਟੀ ਇੰਟਰਨੈਸ਼ਨਲ ਦਾ ਖਿਤਾਬ

07/23/2017 2:07:12 AM

ਬਾਰਸੀਲੋਨਾ (ਨਿਕਲੇਸ਼ ਜੈਨ)— ਭਾਰਤ ਦੇ ਗ੍ਰੈਂਡ ਮਾਸਟਰ ਹਿਮਾਂਸ਼ੂ ਸ਼ਰਮਾ, ਕੇਟਲਨ ਸਰਕਟ ਦਾ ਲਗਾਤਾਰ ਦੂਸਰਾ ਖਿਤਾਬ ਸੰਤ ਮਾਰਟੀ ਇੰਟਰਨੈਸ਼ਨਲ ਚੈੱਸ ਟੂਰਨਾਮੈਂਟ ਆਪਣੇ ਨਾਂ ਨਹੀਂ ਕਰ ਸਕੇ ਅਤੇ ਆਖਰੀ ਫੈਸਲਾਕੁੰਨ ਮੁਕਾਬਲੇ ਵਿਚ ਪੇਰੂ ਦੇ ਇੰਟਰਨੈਸ਼ਨਲ ਮਾਸਟਰ ਫਰਨਾਂਡੀਜ਼ ਫਰਨਾਂਡੋ ਤੋਂ ਹਾਰ ਕੇ 6ਵੇਂ ਸਥਾਨ 'ਤੇ ਰਹੇ। ਫਰਨਾਂਡੋ ਨੇ ਸਭ ਤੋਂ ਜ਼ਿਆਦਾ 8 ਅੰਕ ਬਣਾ ਕੇ ਖਿਤਾਬ ਆਪਣੇ ਨਾਂ ਕੀਤਾ। 7.5 ਅੰਕ ਬਣਾ ਕੇ ਦੂਸਰੇ ਸਥਾਨ 'ਤੇ ਆਰਮੇਨੀਅਨ ਗ੍ਰੈਂਡ ਮਾਸਟਰ ਕੇਰੇਨ ਗਿਰਗੋਰਯੇਨ ਰਹੇ ਤਾਂ ਤੀਸਰਾ ਸਥਾਨ ਕੋਲੰਬੀਆ ਦੇ ਜੇਮੇ ਅਲੈਗਜੈਂਡਰ ਨੂੰ ਮਿਲਿਆ। ਉਨ੍ਹਾਂ ਨੇ ਕੁਲ 7 ਅੰਕ ਬਣਾਏ। ਹਿਮਾਂਸ਼ੂ 6.5 ਅੰਕ ਵਾਲੇ ਖਿਡਾਰੀਆਂ ਵਿਚ ਸਭ ਤੋਂ ਉਪਰ 6ਵੇਂ ਸਥਾਨ 'ਤੇ ਰਹੇ।


Related News