ਆਸਾਨ ਜਿੱਤ ਨਾਲ ਫੈਡਰਰ ਸੈਮੀਫਾਈਨਲ ''ਚ

08/12/2017 5:01:17 PM

ਮਾਂਟਰੀਅਲ— ਵਿਸ਼ਵ ਦੇ ਤੀਜੇ ਨੰਬਰ ਦੇ ਧਾਕੜ ਖਿਡਾਰੀ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਇਸ ਸਾਲ ਦੀ ਆਪਣੀ ਸ਼ਾਨਦਾਰ ਲੈਅ ਨੂੰ ਬਰਕਰਾਰ ਰਖਦੇ ਹੋਏ ਰੋਜਰਸ ਕੱਪ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਸ ਸਾਲ ਆਸਟਰੇਲੀਅਨ ਓਪਨ ਅਤੇ ਵਿੰਬਲਡਨ ਗ੍ਰੈਂਡ ਸਲੈਮ ਦੇ ਖਿਤਾਬ ਜਿੱਤ ਕੇ ਸ਼ਾਨਦਾਰ ਫਾਰਮ 'ਚ ਚਲ ਰਹੇ ਸਾਬਕਾ ਨੰਬਰ ਇਕ ਫੈਡਰਰ ਨੇ ਕੁਆਰਟਰਫਾਈਨਲ 'ਚ ਸਪੇਨ ਦੇ ਬਤੀਸਤਾ ਅਗੁਤ ਦੇ ਖਿਲਾਫ ਹਮਲਾਵਰ ਖੇਡ ਦਿਖਾਉਂਦੇ ਹੋਏ ਉਸ ਨੂੰ ਲਗਾਤਾਰ ਸੈੱਟਾਂ 'ਚ 6-4, 6-4 ਨਾਲ ਹਰਾ ਕੇ ਅੰਤਿਮ ਚਾਰ 'ਚ ਜਗ੍ਹਾ ਬਣਾ ਲਈ। 

ਫੈਡਰਰ ਨੇ ਮੈਚ ਤੋਂ ਬਾਅਦ ਕਿਹਾ, ''ਮੈਂ ਆਪਣੀ ਖੇਡ ਤੋਂ ਸੰਤੁਸ਼ਟ ਹਾਂ। ਹੋਰਨਾ ਕੁਆਰਟਰਫਾਈਨਲ ਮੁਕਾਬਲਿਆਂ 'ਚ ਜਰਮਨੀ ਦੇ ਅਲੇਕਸਾਂਦਰ ਜਵੇਰੇਵ ਨੇ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੂੰ 7-5, 6-4 ਨਾਲ, ਹਾਲੈਂਡ ਦੇ ਰੋਬਿਨ ਹਸੇ ਨੇ ਅਰਜਨਟੀਨਾ ਦੇ ਡਿਏਗਾ ਸ਼ਵਾਟਜਰਮੈਨ ਨੂੰ 4-6, 6-3, 6-3 ਨਾਲ ਹਰਾਇਆ ਜਦਕਿ ਸ਼ਾਪੋਵਾਲੋਵ ਨੇ ਫ੍ਰਾਂਸ ਦੇ ਐਂਡ੍ਰੀਅਨ ਮਿਨਾਰੋਨੀ ਨੂੰ 2-6, 6-3, 6-4 ਨਾਲ ਹਰਾ ਕੇ ਅੰਤਿਮ ਚਾਰ 'ਚ ਜਗ੍ਹਾ ਬਣਾਈ।


Related News