6 ਸਾਲਾਂ ਵਿਚ ਪਹਿਲੀ ਵਾਰੀ ਮਾਂਟਰੀਅਲ ਵਿਚ ਖੇਡਣਗੇ ਫੈਡਰਰ

08/02/2017 2:25:02 PM

ਮਾਂਟਰੀਅਲ—  ਪਿਛਲੇ ਮਹੀਨੇ ਵਿੰਬਲਡਨ ਵਿਚ ਰਿਕਾਰਡ 19ਵਾਂ ਗ੍ਰੈਂਡਸਲੈਮ ਖਿਤਾਬ ਜਿੱਤਣ ਵਾਲੇ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਰੋਜਰ ਫੈਡਰਰ ਨੇ ਕਿਹਾ ਕਿ ਉਹ ਅਗਲੇ ਹਫਤੇ ਮਾਂਟਰੀਅਲ ਵਿਚ ਏ.ਟੀ.ਪੀ. ਟੂਰਨਾਮੈਂਟ ਖੇਡਣਗੇ। ਫੈਡਰਰ ਆਖਰੀ ਵਾਰ ਇੱਥੇ 2011 ਵਿਚ ਖੇਡੇ ਸਨ।

ਫੈਡਰਰ ਨੇ ਕਿਹਾ, ''ਮੈਨੂੰ ਇੱਥੇ ਪਹੁੰਚਣ ਦੀ ਖੁਸ਼ੀ ਹੈ ਕਿਉਂਕਿ ਲੰਬੇ ਸਮੇਂ ਤੋਂ ਮੈਂ ਇੱਥੇ ਨਹੀਂ ਖੇਡ ਸਕਿਆ। ਇਹ ਸੈਸ਼ਨ ਕਾਫੀ ਚੰਗਾ ਰਿਹਾ ਅਤੇ ਮੈਨੂੰ ਇੱਥੇ ਖੇਡਣ ਦਾ ਇੰਤਜ਼ਾਰ ਹੈ।'' ਫੈਡਰਰ ਨੇ ਇਸ ਵਾਰ ਪੰਜਵਾਂ ਆਸਟ੍ਰੇਲੀਆਈ ਓਪਨ ਅਤੇ ਅਠਵਾਂ ਵਿੰਬਲਡਨ ਖਿਤਾਬ ਜਿੱੱਤਿਆ। ਉਹ ਇੰਡੀਅਨ ਵੇਲਸ, ਮਿਆਮੀ ਅਤੇ ਹਾਲੇ ਵਿਚ ਵੀ ਖਿਤਾਬੀ ਜਿੱਤ ਦਰਜ ਕਰਨ ਵਿਚ ਸਫਲ ਰਹੇ।


Related News