ਫੈਡਰਰ 2018 ਸੈਸ਼ਨ ਦੀ ਸ਼ੁਰੂਆਤ ਹੋਪਮੈਨ ਕੱਪ ਨਾਲ ਕਰਨਗੇ

06/27/2017 2:16:50 PM

ਸਿਡਨੀ— ਸਵਿਟਜ਼ਰਲੈਂਡ ਦੇ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ 2018 'ਚ ਆਸਟਰੇਲੀਆ ਓਪਨ ਟੈਨਿਸ ਟੂਰਨਾਮੈਂਟ 'ਚ ਖਿਤਾਬ ਦੀ ਰਖਿਆ ਦੀ ਆਪਣੀ ਮੁਹਿੰਮ ਦੀ ਤਿਆਰੀ ਪਰਥ 'ਚ ਹੋਪਮੈਨ ਕੱਪ ਨਾਲ ਕਰਨਗੇ। ਫੈਡਰਰ ਇਸ ਸਾਲ ਵੀ ਸੱਟ ਤੋਂ ਵਾਪਸੀ ਕਰਦੇ ਹੋਏ ਮਿਕਸਡ ਟੀਮ ਮੁਕਾਬਲੇ ਹੋਪਮੈਨ ਕੱਪ 'ਚ ਖੇਡੇ ਸਨ ਅਤੇ ਇਸ ਦਾ ਉਨ੍ਹਾਂ ਨੂੰ ਚੰਗਾ ਨਤੀਜਾ ਮਿਲਿਆ ਸੀ। 
ਫੈਡਰਰ ਨੇ ਪੁਰਾਣੇ ਮੁਕਾਬਲੇਬਾਜ਼ ਰਾਫੇਲ ਨਡਾਲ ਨੂੰ ਹਰਾ ਕੇ ਇਸ ਸਾਲ ਆਸਟਰੇਲੀਆ ਓਪਨ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਉਹ ਮਿਆਮੀ, ਇੰਡੀਅਨ ਵੇਲਸ ਅਤੇ ਹਾਲੇ 'ਚ ਵੀ ਖਿਤਾਬ ਜਿੱਤਣ 'ਚ ਸਫਲ ਰਹੇ। ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਫੈਡਰਰ ਇਕ ਵਾਰ ਫਿਰ ਇਸ ਟੂਰਨਾਮੈਂਟ 'ਚ ਹਮਵਤਨ ਬੇਲਿੰਡਾ ਬੇਨਸਿਚ ਨਾਲ ਜੋੜੀ ਬਣਾਉਣਗੇ।


Related News