ਜਵੇਰੇਵ ਨੂੰ ਹਰਾ ਕੇ ਫੈਡਰਰ ਹਾਲੇ ਕੁਆਰਟਰ ''ਚ

06/23/2017 5:15:21 PM

ਹਾਲੇ— ਚੋਟੀ ਦਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਜਰਮਨੀ ਦੇ ਮਿਸ਼ਾ ਜਵੇਰੇਵ ਨੂੰ 7-6, 6-4 ਨਾਲ ਲਗਾਤਾਰ ਸੈਟਾਂ 'ਚ ਹਰਾ ਕੇ ਹਾਲੇ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲ ਕੁਆਰਟਰਫਾਈਨਲ 'ਚ ਜਗ੍ਹਾ ਬਣਾ ਲਈ ਹੈ। 18 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਫੈਡਰਰ ਗਰਾਸਕੋਰਟ ਸਲੇਮ ਵਿੰਬਲਡਨ ਦੀਆਂ ਤਿਆਰੀਆਂ ਦੇ ਲਈ ਪਸੀਨਾ ਵਹਾ ਰਹੇ ਹਨ। 

ਆਸਟਰੇਲੀਅਨ ਓਪਨ ਦੇ ਬਾਅਦ ਸੰਪੂਰਨ ਕਲੇ ਕੋਰਟ ਸੈਸ਼ਨ ਤੋਂ ਬਾਹਰ ਫੈਡਰਰ ਦਾ ਅਗਲੇ ਦੌਰ 'ਚ ਸਾਬਕਾ ਚੈਂਪੀਅਨ ਫਲੋਰੀਅਨ ਮੇਅਰ ਨਾਲ ਮੁਕਾਬਲਾ ਹੋਵੇਗਾ ਜਿਨ੍ਹਾਂ ਨੇ ਫਰਾਂਸ ਦੇ ਲੁਕਾਸ ਪੋਈਲੀ ਨੂੰ ਹਰਾਇਆ। ਪਿਛਲੇ ਹਫਤੇ ਸਟਟਗਾਰਟ 'ਚ ਪਹਿਲਾ ਹੀ ਮੈਚ ਹਾਰ ਗਏ ਫੈਡਰਰ ਨੇ ਮੈਚ 'ਚ ਖਾਸ ਪ੍ਰਦਰਸ਼ਨ ਨਹੀਂ ਕੀਤਾ ਅਤੇ ਪਹਿਲੇ ਸੈੱਟ 'ਚ 5-4 ਦੇ ਸਕੋਰ 'ਤੇ ਤਿੰਨ ਪੁਆਇੰਟ ਗੁਆਏ। ਪਰ ਉਨ੍ਹਾਂ ਚੌਥਾ ਸੈੱਟ ਪੁਆਇੰਟ 'ਤੇ ਕ੍ਰਾਸਕੋਰਟ ਬੈਕਹੈਂਡ ਵਿਨਰ ਲਗਾਉਂਦੇ ਹੋਏ ਟਾਈਬ੍ਰੇਕ ਜਿੱਤ ਲਿਆ। 

ਤਿੰਨ ਜੁਲਾਈ ਤੋਂ ਸ਼ੁਰੂ ਹੋ ਰਹੇ ਵਿੰਬਲਡਨ ਦੀਆਂ ਤਿਆਰੀਆਂ 'ਚ ਲੱਗੇ ਵਿਸ਼ਵ ਦੇ ਨੌਵੇਂ ਨੰਬਰ ਦੇ ਜਾਪਾਨੀ ਖਿਡਾਰੀ ਨੇਈ ਨਿਸ਼ੀਕੋਰੀ ਲਗਾਤਾਰ ਤੀਜੀ ਵਾਰ ਇਸ ਟੂਰਨਾਮੈਂਟ 'ਚ ਰਿਟਾਇਰ ਹੋ ਕੇ ਬਾਹਰ ਹੋ ਗਏ। ਤੀਜਾ ਦਰਜਾ ਪ੍ਰਾਪਤ ਨਿਸ਼ੀਕੋਰੀ ਨੂੰ ਕਾਰੇਨ ਖਾਚਾਨੋਵ ਦੇ ਖਿਲਾਫ ਮੈਚ 'ਚ ਮੈਡੀਕਲ ਟਾਈਮ ਆਊਟ ਵੀ ਲੈਣਾ ਪਿਆ। ਖਾਚਾਨੋਵ ਦਾ ਸਾਹਮਣਾ ਹੁਣ ਅਗਲੇ ਮੈਚ 'ਚ ਰੂਸ ਦੇ ਆਂਦਰੇ ਰੂਬਵੇਲ ਨਾਲ ਹੋਵੇਗਾ ਜਿਨ੍ਹਾਂ ਨੇ ਮਿਖਾਈਲ ਯੁਝਨੀ ਨੂੰ ਹਰਾਇਆ।


Related News