ਫੈਡਰਰ ਰੋਜਰਸ ਕਪ ਫਾਈਨਲ ''ਚ

Sunday, August 13, 2017 4:23 PM
ਫੈਡਰਰ ਰੋਜਰਸ ਕਪ ਫਾਈਨਲ ''ਚ

ਮਾਂਟਰੀਅਲ— ਦੂਜਾ ਦਰਜਾ ਪ੍ਰਾਪਤ ਰੋਜਰ ਫੈਡਰਰ ਨੇ ਪੰਜ ਸਾਲ 'ਚ ਆਪਣੀ ਸਭ ਤੋਂ ਲੰਬੀ ਜਿੱਤ ਜਾਰੀ ਰਖਦੇ ਹੋਏ ਰੋਜਰਸ ਕੱਪ ਫਾਈਨਲ 'ਚ ਪ੍ਰਵੇਸ਼ ਕੀਤਾ, ਜਿੱਥੇ ਉਸ ਦੀ ਮੁਕਾਬਲਾ ਐਲੇਕਜ਼ੈਂਡਰ ਜਵੇਰੇਵ ਨਾਲ ਹੋਵੇਗਾ। 

ਫੈਡਰਰ ਨੇ ਕੱਲ ਨੀਦਰਲੈਂਡ ਦੇ ਗੈਰ ਦਰਜਾ ਪ੍ਰਾਪਤ ਰੋਬਿਨ ਹਾਸੇ ਨੂੰ 6-3, 7-6 ਨਾਲ ਹਰਾ ਕੇ ਸਾਲ ਦੇ ਛੇਵੇਂ ਫਾਈਨਲ 'ਚ ਜਗ੍ਹਾ ਪੱਕੀ ਕੀਤੀ ਅਤੇ ਲਗਾਤਾਰ ਆਪਣਾ 16ਵਾਂ ਮੈਚ ਜਿੱਤਿਆ। ਹੁਣ ਉਨ੍ਹਾਂ ਦੀਆਂ ਨਜ਼ਰਾਂ ਤੀਜੇ ਰੋਜਰਸ ਕੱਪ ਖਿਤਾਬ ਜਿੱਤਣ 'ਤੇ ਲੱਗੀਆਂ ਹਨ। ਉਨ੍ਹਾਂ ਨੇ ਟਰੰਟੋ 'ਚ 2004 ਅਤੇ 2006 'ਚ ਟੋਰੰਟੋ ਖਿਤਾਬ ਜਿੱਤੇ ਸਨ। 20 ਸਾਲਾ ਜਵੇਰੇਵ ਨੇ ਦੂਜੇ ਸੈਮੀਫਾਈਨਲ 'ਚ ਡੈਨਿਸ ਸ਼ਾਪੋਵਾਲੋਵ ਨੂੰ 6-4, 7-5 ਨਾਲ ਹਰਾਇਆ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!