ਜਵੇਰੇਵ ਨੂੰ ਹਰਾ ਕੇ ਫੇਡਰਰ ਨੇ ਨੌਵੀਂ ਵਾਰ ਜਿੱਤਿਆ ਹਾਲੇ ਖਿਡਾਬ

06/25/2017 8:14:44 PM

ਹਾਲੇ— 18 ਵਾਰ ਦੇ ਗਰੈਂਡ ਸਲੈਮ ਜੇਤੂ ਸਵਿਟ੍ਜਰਲੈਂਡ ਦੇ ਰੋਜਰ ਫੇਡਰਰ ਨੇ ਰਿਕਾਰਡ 9ਵੀਂ ਵਾਰ ਹਾਲੇ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਵਿਸ਼ਵ ਦੇ ਪੰਜਵੇਂ ਨੰਬਰ ਦੇ ਖਿਡਾਰੀ ਫੇਡਰਰ ਨੇ ਪਿਛਲੇ ਸਾਲ ਦੇ ਫਾਇਨਲਿਸਟ ਐਲੇਕਸੇਂਡਰ ਜਵੇਰੇਵ ਨੂੰ ਐਤਵਾਰ ਨੂੰ ਫਾਈਨਲ 'ਚ ਇਕ ਪਾਸੇ ਅੰਦਾਜ 'ਚ 6-1, 6-3 ਨਾਲ ਹਰਾਇਆ।
ਸਵਿਸ ਮਾਸਟਰ ਨੇ ਗ੍ਰਾਸ ਕੋਰਟ ਸ਼ੈਸ਼ਨ ਦੀ ਤਿਆਰੀ ਲਈ ਆਪਣੇ ਆਪ ਨੂੰ ਫ੍ਰੈਂਚ ਓਪਨ ਹਾਸਲ ਸਮੇਤ ਕਲੇ ਕੋਰਟ ਸ਼ੈਸ਼ਨ ਤੋਂ ਦੂਰ ਰੱਖਿਆ ਸੀ। ਫੇਡਰਰ ਨੇ ਇਸ ਸਾਲ ਆਸਟਰੇਲੀਆ ਓਪਨ ਦੇ ਰੁਪ 'ਚ ਆਪਣਾ 18ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਸੀ। ਉਸ ਨੇ ਫਿਰ ਇੰਡੀਅਨ ਵੇਲਸ ਅਤੇ ਮਿਆਮੀ ਓਪਨ ਦੇ ਵੀ ਖਿਤਾਬ ਜਿੱਤੇ ਸੀ।
35 ਸਾਲ ਫੇਡਰਰ ਨੇ ਹਾਲ 'ਚ ਬਿਨ੍ਹਾਂ ਕੋਈ ਸੈੱਟ ਗੁਆਏ ਖਿਤਾਬ ਆਪਣੇ ਨਾਂ ਕੀਤਾ। ਫੇਡਰਰ ਨੂੰ ਪਿਛਲੇ ਹਫਤੇ ਆਪਣੇ ਵਾਪਸੀ ਮੈਚ 'ਚ ਸਟਟਗਾਰਟ 'ਚ ਪਹਿਲੇ ਹੀ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਹਾਲੇ 'ਚ ਉਸ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਫਾਈਨਲ 'ਚ ਵਿਸ਼ਵ ਦੇ 12ਵੇਂ ਨੰਬਰ ਖਿਡਾਰੀ ਜਵੇਰੇਵ ਨੂੰ ਹਰਾਇਆ।


Related News