ਫੈਡਰਰ, ਨਡਾਲ ਮਾਂਟਰੀਅਲ ਮਾਸਟਰਸ ਦੇ ਦੂਜੇ ਦੌਰ ''ਚ

08/10/2017 4:46:02 PM

ਮਾਂਟਰੀਅਲ— 19 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਰੋਜਰ ਫੈਡਰਰ ਅਤੇ ਸਪੇਨ ਦੇ ਰਾਫੇਲ ਨਡਾਲ ਏ.ਟੀ.ਪੀ. ਮਾਂਟਰੀਅਲ ਮਾਸਟਰਸ ਦੇ ਦੂਜੇ ਦੌਰ 'ਚ ਪਹੁੰਚ ਗਏ। ਇਸ ਹਫਤੇ ਆਪਣਾ 36ਵਾਂ ਜਨਮ ਦਿਨ ਮਨਾਉਣ ਵਾਲੇ ਫੈਡਰਰ ਨੇ ਕੈਨੇਡਾ ਦੇ ਪੀਟਰ ਪੋਲਾਂਸਕੀ ਨੂੰ 6-2, 6-1 ਨਾਲ ਹਰਾਇਆ। 

ਜਦਕਿ 16ਵੀਂ ਰੈਂਕਿੰਗ ਪ੍ਰਾਪਤ ਨਡਾਲ ਨੇ ਕ੍ਰੋਏਸ਼ੀਆ ਦੇ ਯੁਵਾ ਬੋਰਨਾ ਕੋਰਿਚ ਨੂੰ 6-1, 6-2 ਨਾਲ ਹਰਾਇਆ। ਫੈਡਰਰ ਦਾ ਸਾਹਮਣਾ ਤੀਜੇ ਦੌਰ 'ਚ ਸਪੇਨ ਦੇ ਡੇਵਿਡ ਫੈਡਰਰ ਨਾਲ ਹੋ ਸਕਦਾ ਹੈ ਜਿਨ੍ਹਾਂ ਨੇ 15ਵਾਂ ਦਰਜਾ ਪ੍ਰਾਪਤ ਜੈਕ ਸੋਕ ਨੂੰ 7-6, 3-6, 6-1 ਨਾਲ ਹਰਾਇਆ। ਫਰਾਂਸ ਦੇ ਗਾਏਲ ਮੋਂਫਿਲਸ ਨੇ ਜਾਪਾਨ ਦੇ ਪੰਜਵਾਂ ਦਰਜਾ ਪ੍ਰਾਪਤ ਕੇਈ ਨਿਸ਼ੀਕੋਰੀ ਨੂੰ 6-7, 7-5, 7-6 ਨਾਲ ਹਰਾਇਆ।


Related News