ਐੱਫ.ਸੀ. ਗੋਆ ਨੇ ਮੋਰੱਕੋ ਦੇ ਕੌਮਾਂਤਰੀ ਖਿਡਾਰੀ ਅਹਿਮਦ ਜਾਹੋਊ ਨਾਲ ਕਰਾਰ ਕੀਤਾ

08/02/2017 2:47:28 PM

ਪਣਜੀ— ਐੱਫ.ਸੀ. ਗੋਆ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਮੋਰੱਕੋ ਦੇ ਕੌਮਾਂਤਰੀ ਖਿਡਾਰੀ ਅਹਿਮਦ ਜਾਹੋਊ ਨੂੰ ਮੋਰੱਕੋ ਦੇ ਕਲੱਬ ਐੱਫ.ਯੂ.ਐੱਸ. ਰਾਬਾਟ ਨਾਲ ਲੋਨ 'ਤੇ ਇਕ ਸਾਲ ਦਾ ਕਰਾਰ ਕੀਤਾ ਹੈ। ਇਹ ਮਿਡਫੀਲਡਰ ਹੁਣ ਸੈਸ਼ਨ ਦੇ ਸ਼ੁਰੂ 'ਚ ਟੀਮ ਨਾਲ ਜੁੜ ਜਾਵੇਗਾ।

ਰਸਮਾਂ ਪੂਰੀਆਂ ਕਰਨ ਦੇ ਬਾਅਦ ਜਾਹੋਊ ਨੇ ਕਿਹਾ, ''ਐੱਫ.ਸੀ. ਗੋਆ ਦੇ ਨਾਲ ਕਰਾਰ ਕਰ ਕੇ ਕਾਫੀ ਖੁਸ਼ ਹਾਂ। ਇਹ ਵੱਡੀ ਚੁਣੌਤੀ ਹੈ ਅਤੇ ਮੈਂ ਇਸ ਦੇ ਲਈ ਤਿਆਰ ਹਾਂ। ਮੋਰੱਕੋ ਦੇ ਕੋਚ ਦੇ ਨਾਲ ਮੈਂ ਕਈ ਸਾਲਾ 'ਚ ਚੰਗਾ ਕੰਮ ਕੀਤਾ ਹੈ।'' ਉਹ ਐੱਫ.ਸੀ. ਗੋਆ ਦੇ ਮੁੱਖ ਕੋਚ ਸਰਗੀਓ ਲੋਬੇਰਾ ਦੇ ਨਾਲ ਟਰੇਨਿੰਗ ਕਰਦੇ ਸਨ ਅਤੇ ਉਨ੍ਹਾਂ ਦੇ ਮਾਰਗਦਰਸ਼ਨ 'ਚ ਇਸ ਖਿਡਾਰੀ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ ਹੈ।


Related News