ਰੋਨਾਲਡੋ ਤੇ ਸੂਆਰੇਜ ਦੀ ਸੈਸ਼ਨ ਦੀ ਧਮਾਕੇਦਾਰ ਸ਼ੁਰੂਆਤ

10/15/2017 10:51:00 PM

ਮੈਡ੍ਰਿਡ— ਰੀਅਲ ਮੈਡ੍ਰਿਡ ਦੇ ਸਟਾਰ ਫੁੱਟਬਾਲਰ ਕ੍ਰਿਸਟੀ-ਆਨੋ ਰੋਨਾਲਡੋ ਤੇ ਬਾਰਸੀਲੋਨਾ ਦੇ ਲੂਈਸ ਸੂਆਰੇਜ ਨੇ ਚੈਂਪੀਅਨਸ ਲੀਗ ਦੇ ਆਪਣੇ-ਆਪਣੇ ਮੈਚਾਂ 'ਚ ਸ਼ਾਨਦਾਰ ਗੋਲ ਨਾਲ ਆਲੋਚਕਾਂ ਨੂੰ ਸ਼ਾਂਤ ਕਰਦਿਆਂ ਸੈਸ਼ਨ ਦੀ ਬਿਹਤਰੀਨ ਸ਼ੁਰੂਆਤ ਕੀਤੀ ਹੈ। ਰੋਨਾਲਡੋ ਨੇ ਇਥੇ ਗੇਟਾਫੇ ਵਿਰੁੱਧ 85ਵੇਂ ਮਿੰਟ ਵਿਚ ਜੇਤੂ ਗੋਲ ਕਰਦਿਆਂ ਰੀਅਲ ਨੂੰ 2-1 ਨਾਲ ਜਿੱਤ ਦਿਵਾਈ। ਪੁਰਤਗਾਲੀ ਫੁੱਟਬਾਲ ਦਾ ਇਹ ਸੈਸ਼ਨ ਵਿਚ ਪਹਿਲਾ ਲੀਗ ਗੋਲ ਵੀ ਹੈ। ਮੈਚ ਵਿਚ ਰੈਫਰੀ ਨੂੰ ਧੱਕਾ ਦੇਣ ਦੇ ਦੋਸ਼ ਵਿਚ ਮੁਅੱਤਲੀ ਕਾਰਨ ਰੋਨਾਲਡੋ ਪਿਛਲੇ ਚਾਰ ਮੈਚਾਂ ਤੋਂ ਬਾਹਰ ਸੀ। 
ਗੇਟਾਫੇ ਵਿਰੁੱਧ ਮੈਚ ਦੀ ਸ਼ੁਰੂਆਤ ਵਿਚ ਉਹ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਦਿਖਿਆ ਤੇ ਉਸ ਨੇ ਆਸਾਨ ਗੋਲ ਦਾ ਮੌਕਾ ਗੁਆ ਦਿੱਤਾ। ਹਾਲਾਂਕਿ ਮੈਚ ਦੇ ਆਖਰੀ ਪਲਾਂ ਵਿਚ ਉਸ ਨੇ ਆਪਣਾ ਚਮਤਕਾਰ ਦਿਖਾਇਆ ਤੇ ਬਦਲਵੇਂ ਖਿਡਾਰੀ ਇਸਕੋ ਦੇ ਪਾਸ 'ਤੇ ਗੇਟਾਫੇ ਦੇ ਗੋਲਕੀਪਰ ਵਿਸੈਂਟ ਗੁਆਇਟਾ ਨੂੰ ਝਕਾਨੀ ਦਿੰਦੇ ਹੋਏ ਜੇਤੂ ਗੋਲ ਕੀਤਾ, ਜਦਕਿ ਪਹਿਲੇ ਹਾਫ ਵਿਚ 32 ਸਾਲਾ ਖਿਡਾਰੀ ਨੂੰ ਵਿਸੈਂਟ ਨੇ ਗੋਲ ਨਾਲ ਰੋਕ ਦਿੱਤਾ ਸੀ। ਰੀਅਲ  ਦੇ ਕੋਚ ਜਿਨੇਦਿਨ ਜਿਦਾਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਰੋਨਾਲਡੋ ਲਈ ਸੈਸ਼ਨ ਦਾ ਆਪਣਾ ਪਹਿਲਾ ਗੋਲ ਬਹੁਤ ਜ਼ਰੂਰੀ ਸੀ। ਮੈਂ ਬਹੁਤ ਖੁਸ਼ ਹਾਂ ਤੇ ਜਿਸ ਤਰ੍ਹਾਂ ਇਸਕੋ ਨੇ ਉਸ ਨੂੰ ਮਦਦ ਕੀਤੀ।
ਇਸ ਵਿਚਾਲੇ ਬਾਰਸੀਲੋਨਾ ਲਈ ਸੁਆਰੇਜ ਨੇ ਐਟਲੇਟਿਕੋ ਮੈਡ੍ਰਿਡ ਵਿਰੁੱਧ ਮੈਚ ਵਿਚ ਬਰਾਬਰੀ ਦਾ ਗੋਲ ਕਰ ਕੇ ਆਪਣੀ ਟੀਮ ਨੂੰ ਹਾਰ ਤੋਂ ਬਚਾਇਆ। ਇਹ ਮੈਚ 1-1 ਨਾਲ ਡਰਾਅ 'ਤੇ ਖਤਮ ਹੋਇਆ। ਉਰੂਗਵੇ ਦੇ ਫੁੱਟਬਾਲਰ ਨੇ ਆਪਣੇ ਇਸ ਗੋਲ ਦਾ ਜਮ ਕੇ ਜਸ਼ਨ ਮਨਾਇਆ ਤੇ ਗੋਲ ਦੇ ਪਿੱਛੇ ਜਾ ਕੇ ਸਟੈਂਡ ਦੇ ਬਾਹਰ ਬੈਠੇ ਪ੍ਰਸੰਸ਼ਕਾਂ ਦਾ ਵੀ ਮਜ਼ਾਕ ਬਣਾਇਆ, ਜਿਹੜੇ ਕੁਝ ਸਮੇਂ ਪਹਿਲਾਂ ਤਕ ਸੁਆਰੇਜ ਨੂੰ ਉਸਦੀ ਅਸਫਲਤਾ ਲਈ ਆਲੋਚਨਾ ਕਰ ਰਹੇ ਸਨ। 
ਇਸ ਸੈਸ਼ਨ ਵਿਚ ਆਪਣੇ ਪ੍ਰਦਰਸ਼ਨ ਲਈ ਸੁਆਰੇਜ ਨੂੰ ਕਾਫੀ ਆਲੋਚਨਾ ਝੱਲਣੀ ਪਈ ਹੈ, ਕਿਉਂਕਿ ਸਾਰੀਆਂ ਪ੍ਰਤੀਯੋਗਿਤਾਵਾਂ ਵਿਚ ਉਸ ਨੇ ਪਿਛਲੇ 8 ਮੈਚਾਂ ਵਿਚ ਸਿਰਫ 2 ਹੀ ਗੋਲ ਕੀਤੇ ਹਨ। ਗੋਡੇ ਦੀ ਸੱਟ ਤੋਂ ਬਾਅਦ ਉਰੂਗਵੇ ਨੂੰ ਵਰਲਡ ਲੀਗ ਵਿਚ ਕੁਆਲੀਫਿਕੇਸ਼ਨ ਦਿਵਾਉਣ ਲਈ ਸੁਆਰੇਜ ਆਪਣੀ ਰਾਸ਼ਟਰੀ ਟੀਮ ਵਲੋਂ ਖੇਡਣ ਲਈ ਤੁਰੰਤ ਉਪੱਲਬਧ ਹੋ ਗਿਆ ਸੀ ਪਰ ਇਸ ਤੋਂ ਉਸਦੇ ਪ੍ਰਦਰਸ਼ਨ 'ਤੇ ਕਾਫੀ ਅਸਰ ਪਿਆ। ਇਸ ਤੋਂ ਪਹਿਲਾਂ ਲਾਸ ਪਲਮਾਸ ਵਿਰੁੱਧ ਮੈਚ ਵਿਚ ਸੁਆਰੇਜ ਆਪਣੀ ਟੀ-ਸ਼ਰਟ ਪਾੜ ਕੇ ਮੈਦਾਨ ਤੋਂ ਬਾਹਰ ਚਲਾ ਗਿਆ ਸੀ। ਇਸ ਮੈਚ ਵਿਚ ਟੀਮ ਨੇ 3-0 ਨਾਲ ਜਿੱਤ ਦਰਜ ਕੀਤੀ ਸੀ, ਹਾਲਾਂਕਿ ਅਗਲੇ ਸਾਲ ਰੂਸ ਵਿਚ ਹੋਣ ਵਾਲੇ ਵਿਸ਼ਵ ਕੱਪ ਕੁਆਲੀਫਾਇਰ ਲਈ ਬੋਲੀਵੀਆ ਵਿਰੁੱਧ ਮੈਚ ਵਿਚ ਉਸ ਨੇ ਉਰੂਗਵੇ ਵਲੋਂ ਦੋ ਗੋਲ ਕਰ ਕੇ ਜਿੱਤ ਦਿਵਾਈ ਸੀ।


Related News