ਮਣੀਪੁਰ ਦੇ ਖਿਡਾਰੀਆਂ ਦਾ ਸੂਬੇ ''ਚ ਸ਼ਾਨਦਾਰ ਸਵਾਗਤ

10/14/2017 4:29:14 PM

ਇੰਫਾਲ, (ਬਿਊਰੋ)— ਫੀਫਾ ਅੰਡਰ-17 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਵਿੱਚ ਸ਼ਾਮਿਲ ਮਣੀਪੁਰ ਦੇ 7 ਖਿਡਾਰੀਆਂ ਦਾ ਰਾਜ ਵਿੱਚ ਅੱਜ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ । ਹਵਾਈ ਅੱਡੇ ਦੇ ਬਾਹਰ ਖਿਡਾਰੀਆਂ  ਦੇ ਸਵਾਗਤ ਲਈ ਪਹਿਲਾਂ ਤੋਂ ਹੀ ਫੁੱਟਬਾਲ ਪ੍ਰਸ਼ੰਸਕਾਂ ਤੋਂ ਇਲਾਵਾ ਰਾਜ ਦੇ ਸਾਬਕਾ ਫੁੱਟਬਾਲ ਖਿਡਾਰੀ ਮੌਜੂਦ ਸਨ । ਜਿਵੇਂ ਹੀ ਟੀਮ ਦੇ ਖਿਡਾਰੀ ਬਾਹਰ ਨਿਕਲੇ ਤਾਂ ਤਾੜੀਆਂ ਦੀ ਗੜਗੜਾਹਟ ਦੇ ਵਿੱਚ ਹਾਰ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ । 

ਇਸ ਮੌਕੇ 'ਤੇ ਟੀਮ ਦੇ ਕਪਤਾਨ ਅਮਰਜੀਤ ਸਿੰਘ ਕੀਆਮ ਨੇ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਸਮਰਥਨ ਨਾਲ ਯੁਵਾ ਖਿਡਾਰੀਆਂ ਦਾ ਹੌਸਲਾ ਵਧੇਗਾ । ਉਨ੍ਹਾਂ ਨੇ ਰਾਜ ਵਿੱਚ ਵਿਸ਼ਵ ਪੱਧਰੀ ਸਟੇਡੀਅਮ ਦੀ ਉਸਾਰੀ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਨਾਲ ਸਥਾਨਕ ਖਿਡਾਰੀਆਂ ਨੂੰ ਸੰਸਾਰ ਪੱਧਰ ਦੇ ਮੈਦਾਨ ਵਿੱਚ ਖੇਡਣ ਦਾ ਅਨੁਭਵ ਮਿਲ ਸਕੇਗਾ । ਦੇਸ਼ ਲਈ ਵਿਸ਼ਵ ਕੱਪ ਵਿੱਚ ਇਕਮਾਤਰ ਗੋਲ ਕਰਕੇ ਇਤਿਹਾਸ ਬਣਾਉਣ ਵਾਲੇ ਜੈਕਸਨ ਥਾਯੁਨਾਓਜਾਮ ਇੱਥੇ ਪ੍ਰਸ਼ੰਸਕਾਂ ਦੇ ਚਹੇਤੇ ਖਿਡਾਰੀ ਸਨ । ਸ਼ਾਨਦਾਰ ਗੋਲਕੀਪਿੰਗ ਨਾਲ ਧਿਆਨ ਖਿੱਚਣ ਵਾਲੇ ਗੋਲਕੀਪਰ ਧੀਰਜ ਮੋਈਰੰਗਥੇਮ ਦਿੱਲੀ ਵਿੱਚ ਹੀ ਹੈ ।


Related News