ਪਿਛਲੀਆਂ 5 ਏਸ਼ੇਜ਼ ਸੀਰੀਜ਼ ''ਚੋਂ 4 ''ਚ ਇੰਗਲੈਂਡ ਨੇ ਕੀਤੀ ਜਿੱਤ ਦਰਜ

11/23/2017 4:25:01 AM

ਬ੍ਰਿਸਬੇਨ— ਇੰਗਲੈਂਡ ਨੇ ਪਿਛਲੀਆਂ 5 ਏਸ਼ੇਜ਼ ਸੀਰੀਜ਼ 'ਚੋਂ 4 ਵਿਚ ਜਿੱਤ ਦਰਜ ਕੀਤੀ ਹੈ, ਜਦਕਿ 2013-14 'ਚ ਆਸਟਰੇਲੀਆ ਜੇਤੂ ਬਣਿਆ ਸੀ। ਆਸਟਰੇਲੀਆ ਲਈ ਵੀ ਇਸ ਵਾਰ ਸੀਰੀਜ਼ ਆਪਣਾ ਵੱਕਾਰ ਬਚਾਉਣ ਦੇ ਲਿਹਾਜ਼ ਨਾਲ ਅਹਿਮ ਹੈ। 
ਉਸ ਦੀ ਟੀਮ ਵਿਚ ਸਮਿਥ, ਡੇਵਿਡ ਵਾਰਨਰ, ਜੋਸ਼ ਹੇਜ਼ਲਵੁੱਡ, ਮਿਸ਼ੇਲ ਮਾਰਸ਼ ਅਤੇ ਮਿਸ਼ੇਲ ਸਟਾਰਕ ਦਾ ਤਜਰਬਾ ਕੰਮ ਆਏਗਾ, ਜੋ ਇੰਗਲੈਂਡ ਨਾਲ ਪਿਛਲੀਆਂ ਹਾਰੀਆਂ ਹੋਈਆਂ 4 ਸੀਰੀਜ਼ 'ਚ ਟੀਮ ਦਾ ਹਿੱਸਾ ਰਹੇ ਸਨ। ਉਥੇ ਹੀ ਇੰਗਲੈਂਡ ਦੀ ਟੀਮ ਵਿਚ 2015 ਦੀ ਪਿਛਲੀ ਸੀਰੀਜ਼ ਦੇ 6 ਖਿਡਾਰੀਆਂ ਐਲਿਸਟੀਅਰ ਕੁਕ, ਜੋ ਰੂਟ, ਜਾਨੀ ਬੇਅਰਸਟ੍ਰੋ, ਮੋਇਨ ਅਲੀ, ਸਟੂਅਰਟ ਬ੍ਰਾਡ ਅਤੇ ਜੇਮਸ ਐਂਡਰਸਨ ਮਹੱਤਵਪੂਰਨ ਸਾਬਿਤ ਹੋਣਗੇ।


Related News