ਇੰਗਲੈਂਡ ਅੰਡਰ-17 ਵਿਸ਼ਵ ਕੱਪ ਟੀਮ ਦੀ ਸਹਾਇਤਾ ਲਈ ਤਿਆਰ ਭਾਰਤੀ ਕੋਚ ਕਾਂਸਟੇਨਟਾਈਨ

08/08/2017 2:20:30 AM

ਨਵੀਂ ਦਿੱਲੀ— ਭਾਰਤ ਦੇ ਫੁੱਟਬਾਲ ਕੋਚ ਸਟੀਫਨ ਕਾਂਸਟੇਨਟਾਈਨ ਨੇ ਦਾਅਵਾ ਕੀਤਾ ਹੈ ਕਿ ਫੁੱਟਬਾਲ ਸੰਘ ਨੇ ਉਨ੍ਹਾਂ ਨੂੰ ਆਗਾਮੀ ਫੀਫਾ ਅੰਡਰ-17 ਵਿਸ਼ਵ ਕੱਪ 'ਚ ਇੰਗਲੈਂਡ ਟੀਮ ਦੀ ਸਹਾਇਤਾ ਦੀ ਅਪੀਲ ਕੀਤੀ ਹੈ ਅਤੇ ਉਹ ਇਸ ਲਈ ਤਿਆਰ ਹਨ। ਫੀਫਾ ਅੰਡਰ-17 ਵਿਸ਼ਵ ਕੱਪ ਭਾਰਤ 'ਚ 6 ਤੋਂ 28 ਅਕਤੂਬਰ ਤਕ ਹੋਵੇਗਾ। 
ਕਾਂਸਟੇਨਟਾਈਨ ਨੇ ਕਿਹਾ ਕਿ ਅੰਡਰ-17 ਵਿਸ਼ਵ ਕੱਪ ਭਾਰਤ 'ਚ ਹੋਣਾ ਹੈ ਅਤੇ ਐੱਫ. ਏ. ਨੇ ਮੈਨੂੰ ਅਪੀਲ ਕੀਤੀ ਹੈ ਕਿ ਮੈਂ ਟੀਮ ਦੀ ਸਹਾਇਤਾ ਕਰਾਂਗਾ। ਮੈਂ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰਾਂਗਾ। ਭਾਰਤ ਦੀ ਸੀਨੀਅਰ ਟੀਮ ਦੇ ਨਾਲ ਦੂਜੀ ਵਾਰ ਜੁੜੇ ਇੰਗਲੈਂਡ ਦੇ 54 ਸਾਲਾ ਕੋਚ ਨੇ ਆਪਣੇ ਦੇਸ਼ 'ਚ ਪਛਾਣ ਨਾਲ ਮਿਲਣ 'ਤੇ ਨਾਰਾਜ਼ਗੀ ਜਤਾਈ ਸੀ।
ਉਨ੍ਹਾਂ ਕਿਹਾ ਸੀ ਕਿ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਇੰਗਲੈਂਡ ਦਾ ਕੋਚ ਬਣਾ ਦਿਓ ਪਰ ਜੇਕਰ ਤੁਹਾਡੇ ਕੋਲ ਅਜਿਹੇ ਲੋਕ ਹਨ, ਜੋ ਸਹਾਇਤਾ ਕਰ ਸਕਦੇ ਹਨ ਤਾਂ ਉਨ੍ਹਾਂ ਦੀ ਸਹਾਇਤਾ ਲੈਣੀ ਚਾਹੀਦੀ। ਜੇਕਰ ਤੁਸੀਂ ਇੰਗਲੈਂਡ ਦੇ ਹੋ ਤਾਂ ਤੁਸੀਂ ਆਪਣੀ ਟੀਮ ਦੀ ਸਹਾਇਤਾ ਕਰਨਾ ਚਾਓਂਗੇ। ਫੀਫਾ ਦੇ ਇੰਸਟ੍ਰਕਟਰ ਕਾਂਸਟੇਨਟਾਈਨ ਨੇਪਾਲ, ਮਾਲਾਵੀ, ਸੁਡਾਨ ਅਤੇ ਰਵਾਂਡਾ ਦੇ ਕੋਚ ਰਹਿ ਚੁੱਕੇ ਹਨ।

 


Related News