ਈਸਟ ਬੰਗਾਲ ਨੇ ਸ਼ਿਲਾਂਗ ਲਾਜੋਂਗ ਨੂੰ ਹਰਾਇਆ

12/10/2017 10:37:39 AM

ਬਰਾਸਾਤ, (ਬਿਊਰੋ)— ਡਰਬੀ ਮੁਕਾਬਲੇ 'ਚ ਹਾਰ ਤੋਂ ਉਭਰਦੇ ਹੋਏ ਈਸਟ ਬੰਗਾਲ ਨੇ ਆਈਲੀਗ ਫੁੱਟਬਾਲ ਟੂਰਨਾਮੈਂਟ 'ਚ ਅੱਜ ਇੱਥੇ ਲਾਜੋਂਗ ਨੂੰ 5-1 ਨਾਲ ਹਰਾ ਦਿੱਤਾ। 
ਪਹਿਲੀ ਜਿੱਤ ਦੀ ਭਾਲ 'ਚ ਈਸਟ ਬੰਗਾਲ ਨੇ ਮੁਹੰਮਦ ਅਲ ਆਮਨਾ (14ਵੇਂ ਮਿੰਟ) ਅਤੇ ਐਡਵਰਡੋ ਫਰੇਰਾ (19ਵੇਂ ਮਿੰਟ) ਦੇ ਗੋਲਾਂ ਦੀ ਮਦਦ ਨਾਲ ਹਾਫ ਟਾਈਮ ਤੱਕ 2-0 ਨਾਲ ਬੜ੍ਹਤ ਬਣਾਈ। ਬ੍ਰੇਕ ਦੇ ਬਾਅਦ ਲਾਲਦਾਨਮਵੀਆ ਰਾਲਟੇ (53ਵੇਂ ਅਤੇ 65ਵੇਂ ਮਿੰਟ) ਨੇ 2, ਜਦਕਿ ਕਾਤਸੁਮੀ ਯੁਸਾ (79ਵੇਂ ਮਿੰਟ) ਨੇ ਈਸਟ ਬੰਗਾਲ ਵੱਲੋਂ ਇਕ ਗੋਲ ਦਾਗਿਆ। ਸ਼ਿਲਾਂਗ ਲਾਜੋਂਗ ਵੱਲੋਂ ਇਕਮਾਤਰ ਗੋਲ 19 ਸਾਲ ਦੇ ਕਪਤਾਨ ਸੈਮੁਅਲ ਲਾਲੁਮਆਨਪੁਈਆ ਨੇ ਫ੍ਰੀਕਿਕ 'ਤੇ ਕੀਤਾ।


Related News