ਈਸਟ ਬੰਗਾਲ ਅਤੇ ਮੋਹਨ ਬਾਗਾਨ ਦੀ ਏ.ਆਈ.ਐੱਫ.ਐੱਫ. ਨਾਲ ਬੈਠਕ, ਗਤੀਰੋਧ ਜਾਰੀ

06/11/2017 12:00:16 AM

ਨਵੀਂ ਦਿੱਲੀ— ਮੋਹਨ ਬਾਗਾਨ ਅਤੇ ਈਸਟ ਬੰਗਾਲ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) 'ਚ ਸ਼ਾਮਲ ਕਰਨ ਨੂੰ ਲੈ ਕੇ ਗਤੀਰੋਧ ਜਾਰੀ ਹੈ ਕਿਉਕਿ ਸ਼ਨੀਵਾਰ ਨੂੰ ਏ.ਆਈ.ਐੱਫ.ਐੱਫ. ਦੇ ਨਾਲ ਇਕ ਹੋਰ ਬੈਠਕ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ। ਭਾਰਤੀ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਪ੍ਰਫੁਲੰਲ ਪਟੇਲ ਨੇ ਕਿਹਾ ਕਿ ਕੋਈ ਆਖਰੀ ਫੈਸਲਾ ਨਹੀਂ ਕੀਤਾ ਗਿਆ। ਦੂਜੇ ਪਾਸੇ ਮੋਹਨ ਬਾਗਾਨ ਦੇ ਜਨਰਲ ਸਕੱਤਰ ਸ਼੍ਰੀਨਜਯੇ ਬੋਸ ਨੇ ਕਿਹਾ ਕਿ ਇਹ ਵੱਡਾ ਫੈਸਲਾ ਹੈ ਇਸ 'ਚ ਥੋੜਾਂ ਸਮੇਂ ਲੱਗੇਗਾ।
शਏ.ਆਈ.ਐੱਫ.ਐੱਫ. ਦੇ ਪ੍ਰਮੁੱਖ ਨੇ ਕੋਲਕਾਤਾ ਦੇ ਇਨ੍ਹਾਂ ਦੋਵਾਂ ਵੱਡੇ ਕਲੱਬਾਂ ਅਤੇ ਭਾਰਤੀ ਫੁੱਟਬਾਲ ਸੰਘ ਦੇ ਜਨਰਲ ਸਕੱਤਰ ਉਪਲ ਗਾਂਗੁਲੀ ਨੂੰ ਗਤੀਰੋਧ ਦੂਰ ਕਰਨ ਦੇ ਲਈ ਗੱਲਬਾਤ ਦੇ ਲਈ ਸੱਦਿਆ ਹੈ ਕਿਉਕਿ ਮੋਹਨ ਬਾਗਾਨ ਅਤੇ ਈਸਟ ਬੰਗਾਲ ਦੋਵਾਂ ਹੀ ਆਈ.ਐੱਸ.ਐੱਲ. 'ਚ ਖੇਡਣ ਦੇ ਲਈ ਫ੍ਰੇਂਚਾਈਜ਼ ਫੀਸ ਦਾ ਭੁਗਤਾਨ ਕਰਨ ਲਈ ਤਿਆਰ ਨਹੀਂ ਹੈ।


Related News