ਜਦੋਂ ਮੈਚ ਦੌਰਾਨ ''ਹਮਲਾਵਰ'' ਨੇ ਸਾਰੇ ਖਿਡਾਰੀਆਂ ਨੂੰ ਪਾਈਆਂ ਭਾਜੜਾਂ

11/23/2017 12:06:34 AM

ਨਵੀਂ ਦਿੱਲੀ— ਸ਼੍ਰੀਲੰਕਾਈ ਟੀਮ ਦੇ ਬੱਲੇਬਾਜ਼ ਚਮਾਰਾ ਸਿਲਵਾ ਦਾ ਇਕ ਵੀਡੀਓ ਵਾਇਰਲ ਹੋਇਆ ਜਿਸ 'ਚ ਉਹ ਕੋਲੰਬੋ 'ਚ ਇਕ ਘਰੇਲੂ ਮੈਚ ਦੇ ਦੌਰਾਨ ਅਜੀਬੋ-ਗਰੀਬ ਸ਼ਾਟ ਖੇਡਦੇ ਨਜ਼ਰ ਆਏ ਤੇ ਇਕ ਵੀਡੀਓ 'ਚ ਪਾਕਿਸਤਾਨ ਦਾ ਇਕ ਮੈਚ ਸੋਸ਼ਲ ਮੀਡੀਆਂ 'ਤੇ ਚਰਚਾਂ ਦਾ ਵਿਸ਼ਾ ਬਣਿਆ ਹੋਇਆ ਹੈ।
ਲਾਹੌਰ ਵਾਈਟਸ ਤੇ ਪੇਸ਼ਾਵਰ ਨੈਸ਼ਨਲ ਦੇ ਵਿਚ ਇਕ ਟੀ-20 ਮੈਚ ਖੇਡਿਆ ਗਿਆ ਸੀ। ਖੇਡ ਦੇ 13 ਓਵਰ ਹੋ ਚੁੱਕੇ ਸਨ ਤੇ ਪੇਸ਼ਾਵਰ ਨੈਸ਼ਨਲ ਦੇ 2 ਬੱਲੇਬਾਜ਼ ਆਊਟ ਹੋ ਚੁੱਕੇ ਸਨ, ਟੀਮ ਦਾ ਸਕੋਰ 162 ਦੌੜਾਂ ਸਨ। ਇਸ ਤੋਂ ਪਹਿਲੇ 14ਵੇਂ ਓਵਰ ਦੀ 5ਵੀਂ ਗੇਂਦ ਹੋਣ ਵਾਲੀ ਸੀ ਤੇ ਅਚਾਨਕ ਅੰਪਾਇਰ ਉੱਥੇ ਲੰਮਾ ਪੈ ਗਿਆ, ਉਸ ਸਮੇਂ ਕਿਸੇ ਨੂੰ ਅੰਪਾਇਰ ਦੇ ਲੰਮੇ ਪੈਣ ਦਾ ਕਰਨ ਨਹੀਂ ਪਤਾ ਲੱਗਾ ਪਰ ਕੁਝ ਦੇਰ 'ਚ ਦੇਖਦੇ ਹੀ ਮੈਦਾਨ 'ਤੇ ਮੌਜੂਦ ਸਾਰੇ ਖਿਡਾਰੀ ਵੀ ਲੰਮੇ ਪੈ ਗਏ।


ਦਰਅਸਲ ਮੈਦਾਨ 'ਚ ਅਚਾਨਕ ਮਧੂਮੱਖੀਆਂ ਦੀ ਫੌਜ ਆ ਗਈ ਸੀ, ਜਿਸ ਤੋਂ ਬਚਾਅ ਲਈ ਸਾਰੇ ਮੈਦਾਨ 'ਤੇ ਲੰਮੇ ਪੈ ਗਏ। ਜਿਸ ਕਾਰਨ ਮੈਚ ਨੂੰ ਕਰੀਬ 2 ਮਿੰਟ ਤੱਕ ਰੋਕ ਦਿੱਤਾ। ਇਸ ਤੋਂ ਬਾਅਦ ਜਦੋਂ ਮਧੂਮੱਖੀਆਂ ਦਾ ਖਤਰਾਂ ਖਤਮ ਹੋਇਆ ਤਾਂ ਮੈਚ ਫਿਰ ਸ਼ੁਰੂ ਹੋ ਗਿਆ।


Related News