ਨੇਮਾਰ ਨੂੰ ਪੀ. ਐੱਸ. ਜੀ. ''ਚ ਡੈਬਿਊ ਕਰਨ ਦੀ ਮਨਜ਼ੂਰੀ

08/12/2017 2:30:38 AM

ਪੈਰਿਸ— ਬ੍ਰਾਜ਼ੀਲ ਦੇ ਫਾਰਵਰਡ ਨੇਮਾਰ ਨੂੰ ਫ੍ਰੈਂਚ ਫੁੱਟਬਾਲ ਮਹਾਸੰਘ (ਐੱਫ. ਐੱਫ. ਐੱਫ.) ਨੇ ਉਸ ਦੇ ਨਵੇਂ ਕਲੱਬ ਪੈਰਿਸ ਸੇਂਟ ਜਰਮਨ ਲਈ ਲੀਗ ਵਨ 'ਚ ਡੈਬਿਊ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਫੁੱਟਬਾਲ ਸੰਘ ਨੇ ਪੁਸ਼ਟੀ ਕੀਤੀ ਕਿ ਉਸ ਨੂੰ ਸਪੈਨਿਸ਼ ਕਲੱਬ ਬਾਰਸੀਲੋਨਾ ਤੋਂ ਨੇਮਾਰ ਦਾ ਟ੍ਰਾਂਸਫਰ ਸਰਟੀਫਿਕੇਟ ਪ੍ਰਾਪਤ ਹੋ ਗਿਆ ਹੈ। ਕਲੱਬ ਨੇ ਕਿਹਾ ਐੱਫ. ਐੱਫ. ਐੱਫ. ਇਸ ਗੱਲ ਦੀ ਪੁਸ਼ਟੀ ਕਰਦਾ ਹੈ।  ਪੀ. ਐੱਸ. ਜੀ. ਨੇ 26.13 ਕਰੋੜ ਡਾਲਰ ਦੀ ਵਿਸ਼ਵ ਰਿਕਾਰਡ ਰਕਮ ਖਰਚ ਕਰ ਕੇ ਬਾਰਸੀਲੋਨਾ ਦੇ ਖਿਡਾਰੀ ਨੇਮਾਰ ਨੂੰ ਆਪਣੇ ਕਲੱਬ ਵਿਚ ਸ਼ਾਮਲ ਕੀਤਾ ਹੈ ਪਰ ਪਿਛਲੇ ਹਫਤੇ ਰਜਿਸਟ੍ਰੇਸ਼ਨ ਦੀ ਕਾਰਵਾਈ ਵਿਚ ਦੇਰੀ ਕਾਰਨ ਨੇਮਾਰ ਦਾ ਲੀਗ ਵਨ ਵਿਚ ਡੈਬਿਊ ਕਰਨਾ ਮੁਸ਼ਕਿਲ ਹੋ ਗਿਆ ਸੀ।


Related News