ਦ੍ਰਾਵਿੜ ਸੀਨੀਅਰ ਟੀਮ ਨਾਲ ਦੌਰਾ ਨਹੀਂ ਕਰਨਗੇ : ਵਿਨੋਦ ਰਾਏ

07/23/2017 12:00:36 AM

ਨਵੀਂ ਦਿੱਲੀ— ਪ੍ਰਸ਼ੰਸਕਾਂ ਦੀ ਕਮੇਟੀ (ਸੀ.ਓ.ਏ.) ਦੇ ਪ੍ਰਮੁੱਖ ਵਿਨੋਦ ਰਾਏ ਨੇ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਭਾਰਤ-ਏ ਅਤੇ ਅੰਡਰ-19 ਨਾਲ ਆਪਣੀਆਂ ਪ੍ਰਤੀਬੱਧਤਾਵਾਂ ਕਾਰਨ ਭਾਰਤ ਦੀ ਸੀਨੀਅਰ ਟੀਮ ਦੇ ਵਿਦੇਸ਼ੀ ਦੌਰਿਆਂ 'ਤੇ ਉਪਲਬਧ ਨਹੀਂ ਹੋਣਗੇ।
ਰਾਏ ਨੇ ਸਵੀਕਾਰ ਕੀਤਾ ਕਿ ਉਹ ਜ਼ਹੀਰ ਖਾਨ ਦੇ ਕਰਾਰ ਸਬੰਧਿਤ ਮੁੱਦਿਆਂ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਉਹ ਹੁਣ ਵੀ ਆਈ. ਪੀ. ਐੱਲ. ਫ੍ਰੈਂਚਾਇਜ਼ੀ ਦਿੱਲੀ ਡੇਅਰਡੇਵਿਲਸ ਨਾਲ ਜੁੜੇ ਹੋਏ ਹਨ। ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਨੇ ਸੂਚਿਤ ਕੀਤਾ ਸੀ ਕਿ ਇਸ ਸਾਬਕਾ ਤੇਜ਼ ਗੇਂਦਬਾਜ਼ ਦੇ ਦੱਖਣੀ
ਅਫਰੀਕਾ ਦੇ ਭਾਰਤ ਦੌਰੇ 'ਤੇ ਉਪਲਬਧ ਹੋਣ ਦੀ ਸੰਭਾਵਨਾ ਹੈ।


Related News