ਦ੍ਰਵਿੜ ਦਾ ਬੇਟਾ ਭਵਿੱਖ ''ਚ ਬਣੇਗਾ ਮਹਾਨ ਬੱਲੇਬਾਜ਼ : ਮੁਰਲੀਧਰਨ

10/23/2017 11:15:42 PM

ਨਵੀਂ ਦਿੱਲੀ—ਕਹਿੰਦੇ ਹਨ ਡਾਕਟਰ ਦਾ ਬੇਟਾ ਡਾਕਟਰ, ਐਕਟਰ ਦਾ ਬੇਟਾ ਐਕਟਰ ਅਤੇ ਕ੍ਰਿਕਟਰ ਦਾ ਬੇਟਾ ਕ੍ਰਿਕਟਰ ਬਣਦਾ ਹੈ। ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਹਰ ਕੋਈ ਆਪਣੇ ਪਿਤਾ ਜਿਨਾ ਸਫਲ ਹੋਵੇ। ਕ੍ਰਿਕਟ ਦੇ ਮੈਦਾਨ 'ਚ ਅਸੀਂ ਅਜਿਹੀਆਂ ਬਹੁਤ ਉਦਾਹਰਣ ਦੇਖੀਆਂ ਹਨ ਜਦੋਂ ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਬੇਟੇ ਵੀ ਕ੍ਰਿਕਟਰ ਬਣਨ ਜਾਂ ਕ੍ਰਿਕਟਰ ਬਣਨ ਲਈ ਜ਼ੋਰ ਅਜਮਾਇਸ਼ ਕਰਦਾ ਹੋਵੇ।

ਆਪਣੇ ਪਿਤਾ ਦੇ ਮਾਰਗ ਦਰਸ਼ਨ 'ਚ ਇਨ੍ਹਾਂ ਨੂੰ ਉਨ੍ਹਾਂ ਤੋਂ ਬਿਹਤਰ ਗੁਰੂ ਕੋਈ ਮਿਲ ਹੀ ਨਹੀਂ ਸਕਦਾ। ਇਸ ਲਈ ਹਾਲੀਆ ਉਦਾਹਰਣ ਹੈ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ। ਅਰਜੁਨ ਨੂੰ ਹਾਲੇ ਪੂਰੇ ਰੂਪ ਨਾਲ ਕ੍ਰਿਕਟਰ ਤਾਂ ਨਹੀਂ ਕਿਹਾ ਸਕਦਾ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਰਜੁਨ ਇਕ ਕ੍ਰਿਕਟਰ ਬਣਨ ਦੀ ਕਗਾਰ 'ਤੇ ਹੈ।

ਸਚਿਨ ਤੇਂਦੁਲਕਰ ਦੇ ਬੇਟੇ ਦੀ ਤਾਂ ਅਸੀਂ ਸਾਰਿਆਂ ਨੇ ਬਹੁਤ ਸਾਰੀਆਂ ਕਹਾਣੀਆਂ ਸੁਣਨੀਆਂ ਹਨ। ਪਰ ਇਕ ਸਾਬਕਾ ਦਿੱਗਜ ਖਿਡਾਰੀ ਹੋਰ ਹੈ ਜਿਸ ਦਾ ਬੇਟਾ ਇਨ੍ਹਾਂ ਦਿਨਾਂ 'ਚ ਕ੍ਰਿਕਟ ਦੀਆਂ ਬਰੀਕੀਆਂ ਨੂੰ ਸਮਝ ਰਿਹਾ ਹੈ। ਉਹ ਨਾ ਸਿਰਫ ਕ੍ਰਿਕਟ ਸਿੱਖ ਰਿਹਾ ਹੈ ਬਲਕਿ ਜੂਨੀਅਰ ਪੱਧਰ 'ਤੇ ਆਪਣੀ ਪ੍ਰਤੀਭਾ ਦਾ ਜਲਵਾ ਵੀ ਦਿਖਾਉਣ ਲੱਗ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ਭਾਰਤੀ ਟੀਮ ਦੇ ਸਾਬਕਾ ਖਿਡਾਰੀ 'ਦਿ ਵਾਲ' ਕਹੇ ਜਾਣ ਵਾਲੇ ਰਾਹੁਲ ਦ੍ਰਵਿੜ ਦੇ ਬੇਟੇ ਦੀ। ਜੀ ਹਾਂ ਦ੍ਰਵਿੜ ਦੇ ਵੱਡੇ ਬੇਟੇ ਸਮਿਤ ਦ੍ਰਵਿੜ ਨੇ ਜੂਨੀਅਰ ਕ੍ਰਿਕਟ 'ਚ ਹੁਣੀ ਤੋਂ ਆਪਣਾ ਨਾਮ ਕਮਾਉਣਾ ਸ਼ੁਰੂ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ 11 ਸਾਲ ਦੇ ਸਮਿਤ ਇਕ ਬੱਲੇਬਾਜ਼ ਹਨ ਤੇ ਇਨੀ ਘੱਟ ਉਮਰ 'ਚ ਹੀ ਉਨ੍ਹਾਂ ਨੇ ਜੂਨੀਅਰ ਪੱਧਰ ਦੀ ਪ੍ਰਤੀਯੋਗਤਾਵਾਂ 'ਚ ਕਈ ਚੰਗੀਆਂ ਪਾਰੀਆਂ ਖੇਡੀਆਂ ਹਨ। ਉਨ੍ਹਾਂ ਨੇ ਹੁਣ ਤਕ ਖੇਡੇ ਸਕੂਲ ਅਤੇ ਜੂਨੀਅਰ ਕ੍ਰਿਕਟ 'ਚ ਆਪਣੇ ਪ੍ਰਦਰਸ਼ਨ ਨਾਲ ਕਈ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ।


ਇੰਝ ਤਾਂ ਸਮਿਤ ਨੇ ਜੂਨੀਅਰ ਕ੍ਰਿਕਟ 'ਚ ਕੋਈ ਚੰਗੀ ਪਾਰੀਆਂ ਖੇਡੀਆਂ ਹਨ ਪਰ ਸਾਲ 2016 'ਚ ਅੰਡਰ-14 ਕ੍ਰਿਕਟ 'ਚ 125 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਉਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਸ ਮੈਚ 'ਚ ਉਨ੍ਹਾਂ ਨੇ 22 ਚੌਕੇ ਅਤੇ 1 ਛੱਕਾ ਲਗਾਇਆ ਸੀ। ਮੈਚ ਦੇਖਣ ਵਾਲੇ ਲੋਕ ਦੱਸਦੇ ਹਨ ਕਿ ਉਸ ਪਾਰੀ ਦੌਰਾਨ ਉਨ੍ਹਾਂ ਦੀ ਬੱਲੇਬਾਜ਼ੀ 'ਚ ਪਿਤਾ ਰਾਹੁਲ ਦ੍ਰਵਿੜ ਦੇ ਖੇਡ ਦੀ ਝਲਕ ਦਿੱਖੀ। ਉਸ ਦਿਨ ਸਾਰੇ ਗੇਂਦਬਾਜ਼ ਉਨ੍ਹਾਂ ਦੇ ਸਾਹਮਣੇ ਗੇਂਦਬਾਜ਼ੀ ਕਰਨ ਤੋਂ ਕਤਰਾ ਰਹੇ ਸਨ। ਸਾਲ 2015 'ਚ ਵੀ ਆਪਣੇ ਸਕੂਲ ਦੀ ਅੰਡਰ-12 ਟੀਮ ਦੇ ਵੱਲੋਂ ਉਨ੍ਹਾਂ ਨੇ ਗੋਪਾਲਨ ਕ੍ਰਿਕਟ ਚੈਲੇਂਜ ਕੱਪ ਦੇ ਇਕ ਮੁਕਾਬਲੇ 'ਚ 93 ਦੌੜਾਂ ਦੀ ਮੈਚ ਜਿਤਾਓ ਪਾਰੀ ਖੇਡੀ ਸੀ। ਇਸ ਸਮਿਤ ਦ੍ਰਵਿੜ ਦਾ ਕ੍ਰਿਕਟ ਦੀ ਦੁਨੀਆ 'ਚ ਇਕ ਛੋਟਾ ਜਿਹਾ ਆਗਾਜ਼ ਕਿਹਾ ਜਾ ਸਕਦਾ ਹੈ। 


ਸਮਿਤ ਦੇ ਹੁਨਰ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਸ਼੍ਰੀਲੰਕਾ ਦੇ ਸਾਬਕਾ ਦਿੱਗਜ ਸਪਿਨਰ ਮੁੱਥਈਆ ਮੁਰਲੀਧਰਨ ਵੀ ਉਨ੍ਹਾਂ ਦੇ ਖੇਡ ਦੀ ਤਾਰੀਫ ਕਰ ਚੁੱਕੇ ਹਨ। ਸਮਿਤ ਦੇ ਬਾਰੇ 'ਚ ਗੱਲ ਕਰਦੇ ਹੋਏ ਮੁਰਲੀਧਰਨ ਨੇ ਕਿਹਾ ਸੀ ਕਿ ਮੈਂ ਉਸ ਨੂੰ (ਸਮਿਤ ਦ੍ਰਵਿੜ) ਨੈੱਟ ਪ੍ਰੈਕਟਿਸ ਕਰਦੇ ਹੋਏ ਦੇਖਿਆ ਸੀ ਜਿਸ ਤੋਂ ਮੈਨੂੰ ਪੂਰਾ ਭਰੋਸਾ ਹੈ ਕਿ ਉਹ ਭੱਵਿਖ 'ਚ ਇਕ ਮਹਾਨ ਬੱਲੇਬਾਜ਼ ਬਣੇਗਾ।


Related News