ਡਾ. ਕਰਣੀ ਸਿੰਘ ਸਟੇਡੀਅਮ ਤੋਂ ਕਾਮਨਵੈਲਥ ਮੈਡਲ ''ਤੇ ਨਿਸ਼ਾਨਾ

01/18/2018 2:53:23 AM

ਨਵੀਂ ਦਿੱਲੀ- ਰਾਜਵਰਧਨ ਸਿੰਘ ਰਾਠੌਰ ਤੇ ਅਵਿਨਵ ਬਿੰਦਰਾ ਦੀ ਤਰ੍ਹਾਂ ਹੀ ਇਕ ਵਾਰ ਫਿਰ ਤੋਂ ਨਿਸ਼ਾਨੇਬਾਜ਼ੀ ਵਿਚ ਭਾਰਤ ਤਮਗੇ ਜਿੱਤੇ ਅਤੇ ਦੇਸ਼ ਦਾ ਮਾਣ ਵਧਾਏ, ਇਸਦੀ ਤਿਆਰੀ ਡਾ. ਕਰਣੀ ਸਿੰਘ ਸਟੇਡੀਅਮ ਵਿਚ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐੱਨ. ਆਰ. ਏ. ਆਈ.) ਨੇ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਹੈ। ਜਿਸ ਤਰ੍ਹਾਂ ਅਰਜੁਨ ਨੂੰ ਨਿਸ਼ਾਨਾ ਲਾਉਂਦੇ ਸਮੇਂ ਸਿਰਫ ਮੱਛੀ ਦੀਆਂ ਅੱਖਾਂ ਦਿਖਾਈ ਦੇ ਰਹੀਆਂ ਸਨ, ਉਸੇ ਤਰ੍ਹਾਂ ਸ਼ੂਟਿੰਗ ਟ੍ਰਾਇਲ 2018 ਵਿਚ ਭਾਰਤੀ ਨਿਸ਼ਾਨੇਬਾਜ਼ਾਂ ਨੂੰ ਸਿਡਨੀ (ਆਸਟ੍ਰੇਲੀਆ) ਵਿਚ ਹੋਣ ਵਾਲੀਆਂ ਕਾਮਨਵੈਲਥ ਗੇਮਸ ਵਿਚ ਸਿਰਫ ਤਮਗਾ ਦਿਖਾਈ ਦੇ ਰਿਹਾ ਹੈ। 
ਏਥੈਂਸ ਵਿਚ ਆਯੋਜਿਤ ਓਲੰਪਿਕ 2004 ਵਿਚ ਰਾਜਵਰਧਨ ਸਿੰਘ ਰਾਠੌਰ ਨੇ ਡਬਲ ਟ੍ਰੈਪ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤ ਕੇ ਭਾਰਤੀ ਨਿਸ਼ਾਨੇਬਾਜ਼ੀ ਅਤੇ ਨਿਸ਼ਾਨੇਬਾਜ਼ਾਂ ਨੂੰ ਇਕ ਨਵਾਂ ਮੁਕਾਮ ਦਿੱਤਾ ਸੀ। ਇਸ ਤੋਂ ਬਾਅਦ ਚਾਹੇ ਕਾਮਨਵੈਲਥ ਗੇਮਸ ਹੋਣ, ਓਲੰਪਿਕ ਜਾਂ ਏਸ਼ੀਅਨ ਗੇਮਸ ਹਰ ਜਗ੍ਹਾ ਜਦੋਂ ਵੀ ਭਾਰਤੀ ਖਿਡਾਰੀਆਂ ਦਾ ਦਲ ਜਾਂਦਾ ਤਾਂ ਉਸ ਵਿਚ ਤਮਗਿਆਂ ਦਾ ਸਭ ਤੋਂ ਮਜ਼ਬੂਤ ਦਾਅਵੇਦਾਰ ਭਾਰਤੀ ਨਿਸ਼ਾਨੇਬਾਜ਼ਾਂ ਨੂੰ ਮੰਨਿਆ ਜਾਂਦਾ ਹੈ। 
ਨਿਸ਼ਾਨੇਬਾਜ਼ਾਂ ਕੋਲੋਂ ਦੇਸ਼ ਨੂੰ ਤਮਗਿਆਂ ਦੀ ਉਮੀਦ ਦੇਖਦੇ ਹੋਏ ਐੱਨ. ਆਰ. ਏ. ਆਈ. ਵਿਸ਼ਵ ਪੱਧਰੀ ਨਿਸ਼ਾਨੇਬਾਜ਼ ਤਿਆਰ ਕਰਨ ਲਈ ਦਿਨ-ਰਾਤ ਇਕ ਕਰ ਰਿਹਾ ਹੈ। ਇਸੇ ਕੜੀ ਵਿਚ ਸਿਡਨੀ ਵਿਖੇ ਹੋਣ ਵਾਲੀਆਂ ਕਾਮਨਵੈਲਥ ਗੇਮਸ ਲਈ ਐੱਨ. ਆਰ. ਏ. ਆਈ. ਨੇ ਹੁਣ ਤੋਂ ਹੀ ਨਿਸ਼ਾਨੇਬਾਜ਼ਾਂ ਦਾ ਪਸੀਨਾ ਕੱਢਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਦੇਸ਼ ਦੇ ਬਿਹਤਰੀਨ ਨਿਸ਼ਾਨੇਬਾਜ਼ਾਂ ਵਿਚੋਂ ਟਾਪ ਦੇ ਨਿਸ਼ਾਨੇਬਾਜ਼ ਚੁਣਨੇ ਹਨ। ਇਨ੍ਹਾਂ ਨੂੰ ਟ੍ਰੇਨਿੰਗ ਦੇ ਕੇ ਸਭ ਤੋਂ ਬਿਹਤਰੀਨ ਬਣਾ ਕੇ ਕੇ ਕਾਮਨਵੈਲਥ ਵਿਚ ਤਮਗੇ 'ਤੇ ਨਿਸ਼ਾਨਾ ਲਾਉਣ ਲਈ ਤਿਆਰ ਕੀਤਾ ਜਾਵੇਗਾ।  
ਜੂਨੀਅਰ ਇੰਡੀਆ ਟੀਮ ਦੇ ਕੋਚ ਦੀਪ ਦੂਬੇ ਦਾ ਕਹਿਣਾ ਹੈ ਕਿ ਨੈਸ਼ਨਲ ਸਕੁਐਡ ਹਰ ਸਾਲ ਨਿਸ਼ਾਨੇਬਾਜ਼ਾਂ ਨੂੰ ਚੁਣ ਕੇ ਇਥੇ ਟ੍ਰਾਇਲ ਲਈ ਭੇਜਦੀ ਹੈ। ਜਿਨ੍ਹਾਂ ਦੇ ਨਿਸ਼ਾਨੇਬਾਜ਼ੀ ਹੁਨਰ ਨੂੰ ਇਥੇ ਤਰਾਸ਼ਿਆ ਜਾਂਦਾ ਹੈ ਅਤੇ ਦੇਸ਼ ਭਰ ਵਿਚ ਹੋਣ ਵਾਲੀਆਂ ਖੇਡਾਂ ਲਈ ਤਿਆਰ ਕੀਤਾ ਜਾਂਦਾ ਹੈ ਇਸ ਵਾਰ ਖਿਡਾਰੀਆਂ ਦੇ ਟ੍ਰਾਇਲ ਵਿਚ ਇਹ ਫਰਕ ਹੈ ਕਿ ਹੁਣ ਫਰਵਰੀ ਤੋਂ ਆਸਟ੍ਰੇਲੀਆ ਵਿਚ ਕਾਮਨਵੈਲਥ ਗੇਮਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਖਿਡਾਰੀਆਂ ਨੇ ਗੇਮਸ ਵਿਚ ਨਾ ਸਿਰਫ ਹਿੱਸਾ ਲੈਣਾ ਹੈ ਸਗੋਂ ਖੁਦ ਨੂੰ ਤਮਗਿਆਂ ਲਈ ਦਾਅਵੇਦਾਰ ਵੀ ਬਣਾਉਣਾ ਹੈ। ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੇਕਰ ਹੁਣ ਤੱਕ ਵੀ ਉਨ੍ਹਾਂ ਦੀ ਪੁਲਸ ਟ੍ਰੇਨਿੰਗ ਚਲ ਰਹੀ ਸੀ ਤਾਂ ਇਸ ਵਾਰ ਸਿੱਧੀ ਬਲੈਕ ਕਮਾਂਡੋ ਦੀ ਹੈ। ਇਸ ਵਾਰ ਇਥੋਂ ਚੁਣੇ ਹੋਏ ਨਿਸ਼ਾਨੇਬਾਜ਼ਾਂ ਦਾ ਮੁਕਾਬਲਾ ਆਪਣਿਆਂ ਨਾਲ ਨਹੀਂ, ਬਲਕਿ ਸਿਡਨੀ ਵਿਚ ਹੋਣ ਵਾਲੀ ਕਾਮਨਵੈਲਥ ਗੇਮਸ ਵਿਚ ਪੂਰੇ ਵਿਸ਼ਵ ਦੇ ਨਿਸ਼ਾਨੇਬਾਜ਼ਾਂ ਨਾਲ ਹੋਵੇਗਾ। ਇਸ ਤੋਂ ਇਲਾਵਾ ਫਰਵਰੀ ਵਿਚ ਹੋਣ ਵਾਲੇ ਵਰਲਡ ਕੱਪ ਲਈ ਵੀ ਖਿਡਾਰੀਆਂ ਨੂੰ ਸਾਬਿਤ ਕਰਨਾ ਹੋਵੇਗਾ।


Related News