ਜੋਕੋਵਿਚ ਤੇ ਨਡਾਲ ਆਖਰੀ-8''ਚ

Saturday, May 20, 2017 1:31 AM
ਜੋਕੋਵਿਚ ਤੇ ਨਡਾਲ ਆਖਰੀ-8''ਚ

ਰੋਮ— ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਕਲੇਅ ਕੋਰਟ ਕਿੰਗ ਸਪੇਨ ਦੇ ਰਾਫੇਲ ਨਡਾਲ ਨੇ ਇਥੇ ''ਚ ਆਪਣੇ-ਆਪਣੇ ਸਿੰਗਲਜ਼ ਮੁਕਾਬਲੇ ਜਿੱਤ ਕੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ''ਚ ਜਗ੍ਹਾ ਬਣਾ ਲਈ ਹੈ।

ਚੌਥਾ ਦਰਜਾ ਨਡਾਲ ਨੇ 13ਵਾਂ ਦਰਜਾ ਅਮਰੀਕਾ ਦੇ ਜੈਕ ਸਾਕ ਨੂੰ ਲਗਾਤਾਰ ਸੈੱਟਾਂ ''ਚ 6-3, 6-4 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰਨ ਦੇ ਨਾਲ ਲਗਾਤਾਰ ਆਪਣਾ 17ਵਾਂ ਮੈਚ ਵੀ ਜਿੱਤ ਲਿਆ। ਸਪੈਨਿਸ਼ ਖਿਡਾਰੀ ਨੇ ਸਾਕ ਦੀ ਦੂਜੇ ਸੈੱਟ ਵਿਚ ਦੋ ਵਾਰ ਸਰਵਿਸ ਵੀ ਬ੍ਰੇਕ ਕੀਤੀ। ਨਡਾਲ ਸਾਹਮਣੇ ਹੁਣ ਆਖਰੀ-8 ''ਚ ਡੋਮਿਨਿਕ ਥਿਏਮ ਦੀ ਚੁਣੌਤੀ ਰਹੇਗੀ, ਜਿਸ ਨੂੰ ਉਹ ਪਿਛਲੇ ਹਫਤੇ ਮੈਡ੍ਰਿਡ ਓਪਨ ਫਾਈਨਲ ''ਚ ਹਰਾ ਚੁੱਕਾ ਹੈ।

30 ਸਾਲਾ ਨਡਾਲ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਇਸ ਟੂਰਨਾਮੈਂਟ ਵਿਚ ਹਾਂ। ਮੈਨੂੰ ਇਥੇ ਮੁਸ਼ਕਿਲ ਡਰਾਅ ਮਿਲਿਆ ਹੈ। ਡੋਮਿਨਿਕ ਅਜਿਹਾ ਖਿਡਾਰੀ ਹੈ, ਜਿਸ ਨੂੰ ਕਲੇਅ ਕੋਰਟ ''ਤੇ ਕਾਫੀ ਸਫਲਤਾ ਮਿਲ ਸਕਦੀ ਹੈ ਤੇ ਮੇਰੇ ਲਈ ਇਹ ਇਕ ਹੋਰ ਮੁਸ਼ਕਿਲ ਮੈਚ ਹੋਵੇਗਾ। ਦੋ ਹਫਤੇ ਬਾਅਦ ਸ਼ੁਰੂ ਹੋਣ ਵਾਲੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਲਈ ਤਿਆਰੀ ਕਰ ਰਿਹਾ ਨਡਾਲ ਰੋਮ ''ਚ ਆਪਣੇ ਰਿਕਾਰਡ ਅੱਠਵੇਂ ਖਿਤਾਬ ਲਈ ਖੇਡ ਰਿਹਾ ਹੈ।

ਥਿਏਮ ਨੇ ਆਪਣੇ ਤੀਜੇ ਦੌਰ ਦੇ ਮੁਕਾਬਲੇ ਵਿਚ ਅਮਰੀਕਾ ਦੇ ਸੈਮ ਕਵੇਰੀ ਨੂੰ ਸਖਤ ਸੰਘਰਸ਼ ਤੋਂ ਬਾਅਦ 3-6, 6-3, 7-6 ਨਾਲ ਹਰਾਇਆ। ਉਥੇ ਹੀ ਚਾਰ ਵਾਰ ਦੇ ਚੈਂਪੀਅਨ ਜੋਕੋਵਿਚ ਨੇ ਰੋਬਰਟੋ ਬੋਤਿਸਤਾ ਨੂੰ ਆਸਾਨੀ ਨਾਲ 6-4, 6-4 ਨਾਲ ਹਰਾ ਕੇ ਆਖਰੀ ਅੱਠ ਵਿਚ ਜਗ੍ਹਾ ਬਣਾ ਲਈ। ਦੂਜੀ ਸੀਡ ਸਰਬੀਆਈ ਖਿਡਾਰੀ ਅਗਲੇ ਦੌਰ ਵਿਚ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤ੍ਰੋ ਨਾਲ ਭਿੜੇਗਾ, ਜਿਸ ਨੇ ਸੱਤਵੀਂ ਸੀਡ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ 7-6, 6-3 ਨਾਲ ਹਰਾ ਕੇ ਬਾਹਰ ਕਰ ਦਿੱਤਾ।

ਮਹਿਲਾਵਾਂ ਦੇ ਡਰਾਅ ''ਚ ਸਾਬਕਾ ਨੰਬਰ ਇਕ ਖਿਡਾਰਨ ਅਮਰੀਕਾ ਦੀ ਵੀਨਸ ਵਿਲੀਅਮਸ ਨੇ ਬ੍ਰਿਟੇਨ ਦੀ ਜੋਹਾਨਾ ਕੋਂਟਾ ਵਿਰੁੱਧ ਇਕ ਸੈੱਟ ਹਾਰ ਜਾਣ ਤੋਂ ਬਾਅਦ 6-1, 3-6, 6-1 ਨਾਲ ਹਰਾਇਆ। ਕੋਂਟਾ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀਨਸ ਵਿਰੁੱਧ ਆਪਣੇ ਤਿੰਨੋਂ ਮੈਚ ਜਿੱਤੇ ਹਨ ਪਰ ਇਸ ਵਾਰ ਅਮਰੀਕੀ ਖਿਡਾਰਨ ਨੇ ਜ਼ਿਆਦਾ ਹਮਲਾਵਰ ਖੇਡ ਦਿਖਾਈ ਤੇ ਪਹਿਲਾ ਸੈੱਟ ਇਕਤਰਫਾ ਅੰਦਾਜ਼ ''ਚ ਜਿੱਤਿਆ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!