ਟਿਕਟਾਂ ਦੀ ਕਾਲਾਬਾਜ਼ਾਰੀ ਤੋਂ ਦੁਖੀ ਹਾਂ : ਸੇਪੀ

10/16/2017 12:53:47 PM

ਕੋਲਕਾਤਾ, (ਬਿਊਰੋ)—  ਫੀਫਾ ਅੰਡਰ-17 ਵਿਸ਼ਵ ਕੱਪ ਦੇ ਟੂਰਨਾਮੈਂਟ ਨਿਰਦੇਸ਼ਕ ਜੇਵਿਅਰ ਸੇਪੀ ਨੇ ਅੱਜ ਟਿਕਟਾਂ ਦੀ ਕਾਲਾਬਾਜ਼ਾਰੀ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ । ਇਸ ਵਿੱਚ ਸ਼ਾਮਿਲ ਘੱਟੋ-ਘੱਟ 7 ਵਾਲੰਟੀਅਰਾਂ ਨੂੰ ਸਥਾਨਕ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । 
ਸੇਪੀ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਅਸਲ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਪਸੰਦ ਨਹੀਂ ਸਕਦਾ । ਮੈਂ ਨਿੱਜੀ ਤੌਰ 'ਤੇ ਇਸ ਤੋਂ ਦੁਖੀ ਹਾਂ । ਕਿਸੇ ਨੂੰ ਵੀ ਅਜਿਹਾ ਕਰਨ ਦਾ ਅਧਿਕਾਰ ਨਹੀਂ ਹੈ ।''  ਉਨ੍ਹਾਂ ਨੇ ਹਾਲਾਂਕਿ ਮੀਡੀਆ ਤੋਂ ਬੇਨਤੀ ਵੀ ਕੀਤੀ ਕਿ ਉਹ ਕੁਝ ਗਲਤ ਲੋਕਾਂ ਦੇ ਕਾਰਨ ਸਾਰੇ ਵਾਲੰਟੀਅਰਾਂ ਦਾ ਅਕਸ ਗਲਤ ਰੂਪ ਵਿੱਚ ਪੇਸ਼ ਨਾ ਕਰਨ ।  


Related News