ਦਿਨੇਸ਼ ਮੋਂਗੀਆ ਨੇ ਬੀ.ਸੀ.ਸੀ.ਆਈ. ਤੋਂ ਮੰਗਿਆ ਆਪਣਾ ਬਕਾਇਆ

08/13/2017 4:58:40 PM

ਨਵੀਂ ਦਿੱਲੀ— ਸਾਬਕਾ ਭਾਰਤੀ ਬੱਲੇਬਾਜ਼ ਦਿਨੇਸ਼ ਮੋਂਗੀਆ ਨੇ ਬੀ.ਸੀ.ਸੀ.ਆਈ. ਤੋਂ ਮੁਆਫ਼ੀ ਮੰਗਦੇ ਹੋਏ ਕਿਹਾ ਹੈ ਕਿ ਮੈਂ ਆਸ ਕਰਦਾ ਹਾਂ ਕਿ ਕੋਈ ਨਾ ਕੋਈ ਬੀ.ਸੀ.ਸੀ.ਆਈ. ਦਾ ਅਧਿਕਾਰੀ ਮੇਰੇ ਕੇਸ ਨੂੰ ਲੈ ਕੇ ਮੇਰੀ ਗੱਲ ਸੁਣੇਗਾ। ਮੋਂਗੀਆ ਨੇ ਬੀ.ਸੀ.ਸੀ.ਆਈ. ਨੂੰ ਬੇਨਤੀ ਕੀਤੀ ਹੈ ਕਿ ਭਾਰਤੀ ਕ੍ਰਿਕਟ ਬੋਰਡ ਉਨ੍ਹਾਂ ਨੂੰ ਮੁਆਫ਼ ਕਰ ਦੇਵੇ। ਮੋਂਗੀਆ ਨੇ ਬੀ.ਸੀ.ਸੀ.ਆਈ. ਤੋਂ ਮੁਆਫ਼ੀ 2007 ਵਿਚ ਸਾਬਾਕ ਨਿਊਜ਼ੀਲੈਂਡ ਦੇ ਬੱਲੇਬਾਜ ਲੂ ਵਿੰਸੇਂਟ ਵਲੋਂ ਉਨ੍ਹਾਂ ਉੱਤੇ ਲਗਾਏ ਗਏ ਮੈਚ ਫਿਕਸਿੰਗ ਦੇ ਦੋਸ਼ਾਂ ਨੂੰ ਲੈ ਕੇ ਮੰਗੀ ਹੈ।
ਸਾਲ 2007 ਵਿਚ ਇੰਡੀਅਨ ਕ੍ਰਿਕਟ ਲੀਗ ਦੌਰਾਨ ਮੋਂਗੀਆ ਅਤੇ ਵਿੰਸੇਂਟ ਚੰਡੀਗੜ ਲਾਇੰਸ ਲਈ ਖੇਡਦੇ ਸਨ। ਉਨ੍ਹਾਂ  ਦੀ ਟੀਮ ਵਿਚ ਵਿੰਸੇਂਟ ਨੇ 2015 ਵਿਚ ਇਹ ਖੁਲਾਸਾ ਕੀਤਾ ਕਿ ਮੋਂਗੀਆ ਅਤੇ ਕ੍ਰਿਸ ਕਰੇਂਸ ਦੋਨੋਂ ਖਿਡਾਰੀ ਮੈਚ ਫਿਕਸਿੰਗ ਦੇ ਦੋਸ਼ੀ ਹਨ। ਹਾਲਾਂਕਿ ਬਾਅਦ ਵਿਚ ਦਿਨੇਸ਼ ਮੋਂਗੀਆ ਨੂੰ ਕੋਰਟ ਵਲੋਂ ਮੈਚ ਫਿਕਸਿੰਗ ਮਾਮਲੇ ਵਿੱਚ ਕਲੀਨ ਚਿੱਟ ਮਿਲ ਗਈ ਸੀ ਪਰ 40 ਸਾਲ ਦਾ ਮੋਂਗੀਆ ਨੇ ਬੀ.ਸੀ.ਸੀ.ਆਈ. ਨੂੰ ਆਗਰਹ ਕਰਦੇ ਹੋਏ ਕਿਹਾ ਹੈ ਕਿ ਬੋਰਡ ਉਨ੍ਹਾਂ ਨੂੰ ਮੁਆਫ਼ ਕਰਦੇ ਹੋਏ ਉਨ੍ਹਾਂ ਦੀ ਬਚੀ ਹੋਈ ਰਾਸ਼ੀ ਛੇਤੀ ਤੋਂ ਛੇਤੀ ਦੇ ਦੇਣ।
ਦਿਨੇਸ਼ ਮੋਂਗੀਆ ਨੇ ਭਾਰਤ ਲਈ ਸਾਲ 2000 ਤੋਂ 2003 ਤੱਕ ਲਗਾਤਾਰ ਕ੍ਰਿਕਟ ਖੇਡਿਆ ਹੈ। ਵਿਸ਼ਵ ਕੱਪ 2003 ਵਿਚ ਉਹ ਭਾਰਤੀ ਟੀਮ ਦਾ ਹਿੱਸਾ ਵੀ ਰਹੇ ਸਨ, ਉਨ੍ਹਾਂ ਨੇ ਭਾਰਤ ਲਈ 57 ਵਨਡੇ ਮੈਚ ਅਤੇ ਇਕਮਾਤਰ ਕੌਮਾਂਤਰੀ ਟੀ-20 ਮੈਚ ਦੱਖਣ ਅਫਰੀਕਾ ਖਿਲਾਫ ਖੇਡਿਆ ਸੀ। ਉਸ ਮੈਚ ਵਿਚ ਉਨ੍ਹਾਂ ਨੇ ਸਭ ਤੋਂ ਜ਼ਿਆਦਾ 38 ਦੌੜਾਂ ਬਣਾਈਆਂ ਸਨ। ਮੋਂਗੀਆ ਨੇ ਆਪਣੇ ਫਰਸਟ ਕਲਾਸ ਕਰੀਅਰ ਵਿਚ 121 ਮੈਚ ਖੇਡੇ ਹਨ।


Related News