ਇਕ ਹਫਤੇ ''ਚ ਅੰਡਰ-23 ਟੀਮ ਤਿਆਰ ਕਰਨਾ ਮੁਸ਼ਕਿਲ : ਕਾਂਸਟੇਨਟਾਈਨ

06/26/2017 7:25:41 PM

ਨਵੀਂ ਦਿੱਲੀ — ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਸਟੀਫਨ ਕਾਂਸਟੇਨਟਾਈਨ ਨੇ ਦੇਸ਼ 'ਚ ਵੱਖ-ਵੱਖ ਉਮਰ ਵਰਗਾਂ ਲਈ ਲਗਾਤਾਰ ਪ੍ਰਤੀਕਿਰਿਆ ਦੇ ਕਮੀ 'ਤੇ ਨਿਰਾਸ਼ਾ ਜ਼ਾਹਰ ਕੀਤੀ, ਜਿਸ ਦੀ ਵਜ੍ਹਾ ਨਾਲ ਕਿਸੇ ਵੀ ਵੱਡੇ ਟੂਰਨਾਮੈਂਟ ਤੋਂ ਕੁੱਝ ਦਿਨ ਪਹਿਲਾ ਟੀਮ ਇਕ ਸਾਥ ਮਿਲਕੇ ਅਭਿਆਸ ਕਰ ਪਾਉਂਦੀ ਹੈ। ਕਾਂਸਟੇਨਟਾਈਨ ਨੇ ਕਿਹਾ ਕਿ ਅੰਡਰ-23 ਟੀਮ ਦੇ ਖਿਡਾਰੀਆਂ ਨੇ ਅਗਲੇ ਮਹੀਨੇ ਕਤਰ 'ਚ ਹੋਣ ਵਾਲੇ ਮਹਾਦੀਪ ਕੁਆਲੀਫਾਇਰ 'ਤੋਂ ਕੁੱਝ ਦਿਨ ਪਹਿਲਾ ਹੀ ਇਕ ਸਾਥ ਮਿਲ ਕੇ ਖੇਡਣਾ ਸ਼ੁਰੂ ਕੀਤਾ। ਕਾਂਸਟੇਨਟਾਈਨ ਦੀ ਦੇਖ ਰੇਖ 'ਚ ਅਜੇ ਅੰਬਡੇਕਰ ਸਟੇਡੀਅਮ 'ਚ ਇਸ ਟੀਮ ਦਾ ਰਾਸ਼ਟਰੀ ਕੈਂਪ ਚੱਲ ਰਿਹਾ ਹੈ। ਰਾਸ਼ਟਰੀ ਟੀਮ 13 ਜੂਨ ਨੂੰ ਏਸ਼ੀਆ ਕੱਪ ਕੁਆਲੀਫਾਇਰ 'ਚ ਕਿਗਰੀਸਤਾਨ 'ਤੇ 1-0 ਦੀ ਜਿੱਤ ਤੋਂ ਬਾਅਦ ਵਿਸ਼ਰਾਮ ਕਰ ਰਹੀ ਹੈ, ਜਿਸ 'ਚ ਕਾਂਸਟੇਨਟਾਈਨ ਨੂੰ ਅੰਡਰ-23 ਟੀਮ ਲਈ ਸਮੇਂ ਮਿਲ ਗਿਆ। ਭਾਰਤ ਨੂੰ ਸੀਰੀਆ, ਤੁਰਕਮੇਨਿਸਤਾਨ ਅਤੇ ਮੇਜ਼ਬਾਨ ਕਤਰ ਦੇ ਨਾਲ ਇਕ ਗਰੁੱਪ 'ਚ ਰੱਖਿਆ ਗਿਆ ਹੈ। ਕਾਂਸਟੇਨਟਾਈਨ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ 'ਚ ਜੋ ਲੜਕੇ ਖੇਡ ਰਹੇ ਹਨ ਉਨ੍ਹਾਂ ਨੂੰ ਟੂਰਨਾਮੈਂਟ 'ਚ ਪਰੇਸ਼ਾਨੀ ਹੋ ਸਕਦੀ ਹੈ ਕਿਉਂਕਿ ਉਹ 10 ਦਿਨ ਤੋਂ ਹੀ ਇਕ ਸਾਥ ਮਿਲ ਕੇ ਖੇਡ ਰਹੇ ਹਨ।
ਕਾਂਸਟੇਨਟਾਈਨ ਨੇ ਕਿਹਾ ਕਿ ਇਸ ਭਾਰਤੀ ਟੀਮ, ਕਤਰ, ਸੀਰੀਆ ਅਤੇ ਤੁਰਮੇਨਿਸਤਾਨ 'ਚ ਮੈਂ ਤੁਹਾਡਾ ਅੰਤਰ ਦੱਸਾਂਗਾ। ਉਨ੍ਹਾਂ ਦੀ (ਕਤਰ, ਸੀਰੀਆ ਅਤੇ ਤੁਰਕਮੇਨਿਸਤਾਨ) ਟੀਮਾਂ ਪਿਛਲੇ ਚਾਰ 5 ਸਾਲ ਤੋਂ ਨਾਲ ਹਨ। ਸਾਡੀ ਟੀਮ ਸਿਰਫ 10 ਦਿਨ ਤੋਂ ਨਾਲ ਹੈ, ਇਹ ਅਤੰਰ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਅੰਡਰ-17 'ਚ ਅੰਡਰ -19 ਅਤੇ ਅੰਡਰ-23 ਤੱਕ ਕੋਈ ਲਗਾਤਾਰ ਪ੍ਰਕਿਰਿਆ ਨਹੀਂ ਹੈ। 
ਕਾਂਸਟੇਨਟਾਈਨ ਨੇ ਕਿਹਾ ਕਿ ਪੂਰੇ ਭਾਰਤ 'ਚ 28.30 ਲੜਕਿਆਂ ਨੂੰ ਇੱਕਠੇ ਮਿਲ ਕੇ ਉਨ੍ਹਾਂ ਦੀ ਟੀਮ ਤਿਆਰ ਕਰਨਾ ਵੀ ਤਣਾਅ ਭਰਿਆ ਕੰਮ ਹੈ। ਅਸੀਂ ਅਜੇ ਵੀ ਇਸ ਨੂੰ ਟੀਮ ਦੇ ਰੂਪ 'ਚ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਾਂਸਟੇਨਟਾਈਨ ਨੇ ਇਸ ਦੇ ਨਾਲ ਕਿਹਾ ਕਿ ਲੁਈ ਨੋਰਟਨ ਡਿ ਮਾਤੋਸ ਦੀ ਦੇਖ ਰੇਖ 'ਚ ਤਿਆਰੀ ਕਰ ਰਹੀ ਅੰਡਰ-17 ਟੀਮ ਨੂੰ ਵੀ ਫੀਫਾ ਅੰਡਰ-17  ਵਿਸ਼ਵ ਕੱਪ ਤੋਂ ਪਹਿਲਾ ਕਾਫੀ ਕੁੱਝ ਕੰਮ ਕਰਨ ਦੀ ਲੋੜ ਹੈ। 


Related News