ਡਿਏਗੋ ਮੈਰਾਡੋਨਾ ਨੇ ਕਿਹਾ, ਮੈਂ ਫੁੱਟਬਾਲ ਦਾ ਰੱਬ ਨਹੀਂ

12/12/2017 1:26:15 PM

ਕੋਲਕਾਤਾ, (ਬਿਊਰੋ)— ਦੁਨੀਆ ਭਾਵੇਂ ਅਰਜਨਟੀਨਾ ਦੇ ਮਹਾਨ ਖਿਡਾਰੀ ਡਿਏਗੋ ਮੈਰਾਡੋਨਾ ਨੂੰ ਫੁੱਟਬਾਲ ਦਾ ਰੱਬ ਮੰਨਦੀ ਹੋਵੇ, ਪਰ ਮੈਰਾਡੋਨਾ ਇਸ ਤੋਂ ਸਹਿਮਤ ਨਹੀਂ ਹਨ।

ਇੱਥੇ ਇਕ ਪ੍ਰੋਗਰਾਮ 'ਚ ਉਨਾਂ ਕਿਹਾ- ਮੈਂ ਫੁੱਟਬਾਲ ਦਾ ਰੱਬ ਨਹੀਂ, ਸਗੋਂ ਇਕ ਆਮ ਫੁੱਟਬਾਲਰ ਹਾਂ। ਮੈਨੂੰ ਫਿਰ ਤੋਂ ਇੱਥੇ ਆ ਕੇ ਕਾਫੀ ਚੰਗਾ ਲੱਗਾ। ਉਨ੍ਹਾਂ ਇਸ ਦੌਰਾਨ ਕੈਂਸਰ ਦੇ ਮਰੀਜ਼ਾਂ 'ਚ ਫਲ ਵੰਡੇ ਅਤੇ ਇਕ ਏਅਰ ਕੰਡੀਸ਼ਨਡ ਐਂਬੂਲੇਂਸ ਨੂੰ ਵੀ ਹਰੀ ਝੰਡੀ ਦਿਖਾ ਕੇ ਸ਼ੁੱਭ ਆਰੰਭ ਕੀਤਾ। ਮੈਰਾਡੋਨਾ ਨੇ ਆਪਣੇ 12 ਫੁੱਟ ਲੰਬੇ ਬੁੱਤ ਦੀ ਖੁੰਡ ਚੁਕਾਈ ਕੀਤੀ, ਜਿਸ ਨੂੰ ਮੈਰਾਡੋਨਾ ਪਾਰਕ 'ਚ ਸਥਾਪਤ ਕੀਤਾ ਜਾਵੇਗਾ।

ਮੈਚ ਅੱਜ : ਮੈਰਾਡੋਨਾ ਅਤੇ ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਦੀ ਟੀਮਾਂ ਵਿਚਾਲੇ ਬਾਰਾਸਾਤ 'ਚ ਮੰਗਲਵਾਰ ਨੂੰ ਚੈਰਿਟੀ ਮੈਚ ਖੇਡਿਆ ਜਾਵੇਗਾ। ਇਸ ਸੈਵਨ-ਏ-ਸਾਈਡ ਮੈਚ 'ਚ ਭਾਰਤੀ ਫੁੱਟਬਾਲ ਦੇ ਕਈ ਵਰਤਮਾਨ ਅਤੇ ਸਾਬਕਾ ਦਿੱਗਜ ਵੀ ਹਿੱਸਾ ਲੈਣਗੇ।


Related News