ਨਿਊਜ਼ੀਲੈਂਡ ਖਿਲਾਫ ਧੋਨੀ ਨੂੰ ਇਸ ਨੰਬਰ ''ਤੇ ਉਤਾਰਿਆ ਜਾਣਾ ਚਾਹੀਦੈ

10/20/2017 2:18:25 PM

ਨਵੀਂ ਦਿੱਲੀ(ਬਿਊਰੋ)— ਆਸਟਰੇਲੀਆ ਨੂੰ ਵਨਡੇ ਸੀਰੀਜ਼ ਵਿਚ ਹਰਾਉਣ ਅਤੇ ਟੀ-20 ਸੀਰੀਜ਼ ਵਿਚ ਮੁਕਾਬਲਾ ਕਰਨ ਦੇ ਬਾਅਦ ਭਾਰਤੀ ਟੀਮ ‍ਆਤਮ-ਵਿਸ਼ਵਾਸ ਨਾਲ ਭਰੀ ਹੋਈ ਹੈ ਅਤੇ ਨਿਊਜ਼ੀਲੈਂਡ ਖਿਲਾਫ ਬੁਲੰਦ ਹੌਂਸਲੇ ਨਾਲ ਉੱਤਰਨ ਨੂੰ ਤਿਆਰ ਹੈ। ਦੱਸ ਦਈਏ ਭਾਰਤ-ਨਿਊਜ਼ੀਲੈਂਡ ਵਿਚਾਲੇ 3 ਵਨਡੇ ਮੈਚਾਂ ਦੀ ਸੀਰੀਜ਼ ਦਾ ਆਗਾਜ 22 ਅਕਤੂਬਰ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਹੋਵੇਗਾ। ਜੇਤੂ ਰੱਥ ਉੱਤੇ ਸਵਾਰ ਭਾਰਤੀ ਟੀਮ ਇਸ ਸਮੇਂ ਉਸ ਦੌਰ ਤੋਂ ਗੁਜ਼ਰ ਰਹੀ ਹੈ, ਜਿੱਥੇ ਉਸ ਕੋਲ ਤਜ਼ਰਬੇ ਕਰਨ ਦੇ ਭਰਪੂਰ ਮੌਕੇ ਹਨ।

ਪਿਛਲੀਆਂ ਸੀਰੀਜ਼ ਵਿਚ ਵੇਖਿਆ ਜਾ ਚੁੱਕਿਆ ਹੈ ਕਿ ਕਲੋਜ਼ ਮੈਚਾਂ ਵਿਚ ਵਿਰਾਟ ਧੋਨੀ ਤੋਂ ਸਲਾਹ ਲੈਂਦੇ ਹਨ ਅਤੇ ਧੋਨੀ ਉਸ ਨੂੰ ਵਧੀਆ ਤਰੀਕੇ ਨਾਲ ਐਗਜੀਕਿਊਟ ਕਰਦੇ ਹਨ। ਵੇਖਿਆ ਜਾਵੇ ਤਾਂ ਧੋਨੀ ਵੀ ਇਸ ਸੀਰੀਜ਼ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਸਖਤ ਚੁਣੌਤੀ ਮਿਲਣ 'ਤੇ ਵੀ ਉਹ ਮੈਚ ਕੱਢ ਲੈਣ ਵਿੱਚ ਮਾਹਰ ਹਨ।

ਧੋਨੀ ਨੂੰ ਕਿੱਥੇ ਉਤਾਰਨਾ ਬਿਹਤਰ ਹੈ
ਭਾਰਤੀ ਟੀਮ ਦੇ ਮੱਧਕ੍ਰਮ ਨੂੰ ਧੋਨੀ ਨੂੰ ਕੰਟਰੋਲ ਕਰਨਾ ਚਾਹੀਦਾ ਹੈ, ਪਰ ਥੋੜ੍ਹਾ ਅਲੱਗ ਤਰੀਕੇ ਨਾਲ। ਉਨ੍ਹਾਂ ਨੂੰ ਭਾਰਤੀ ਪਾਰੀ ਨੂੰ ਠੋਸ ਸਰੂਪ ਦੇਣ ਦੀ ਜ਼ਿੰਮੇਦਾਰੀ ਦਿੱਤੀ ਜਾਣੀ ਚਾਹੀਦੀ ਨਾ ਕਿ ਫਿਨਿਸ਼ਰ ਦੀ। ਭਾਰਤੀ ਟੀਮ ਕੋਲ ਕੇਦਾਰ ਜਾਧਵ ਅਤੇ ਮਨੀਸ਼ ਪਾਂਡੇ ਦੇ ਰੂਪ ਵਿਚ ਦੋ ਸ਼ਾਨਦਾਰ ਖਿਡਾਰੀ ਹਨ ਜੋ ਫਿਨੀਸ਼ਰ ਦੀ ਭੂਮਿਕਾ ਬਹੁਤ ਚੰਗੀ ਤਰ੍ਹਾਂ ਨਾਲ ਨਿਭਾ ਸਕਦੇ ਹਨ। ਲੋਅਰ ਆਰਡਰ ਵਿਚ ਹਾਰਦਿਕ ਪੰਡਯਾ ਵਰਗਾ ਵਿਸਫੋਟਕ ਬੱਲੇਬਜ਼ ਭਾਰਤੀ ਟੀਮ ਕੋਲ ਹੈ। ਇਸ ਲਈ ਧੋਨੀ ਨੂੰ ਨੰਬਰ ਪੰਜ ਉੱਤੇ ਭੇਜਣਾ ਚਾਹੀਦਾ ਹੈ, ਇਹ ਪੋਜੀਸ਼ਨ ਧੋਨੀ ਦੀ ਬੱਲੇਬਾਜ਼ੀ ਦੇ ਸਟਾਇਲ ਦੇ ਇੱਕਦਮ ਅਨੁਕੂਲ ਹੈ।
PunjabKesari
ਬੱਲੇਬਾਜ਼ ਸ਼ਾਨਦਾਰ ਫ਼ਾਰਮ ਵਿਚ
ਵੇਖਿਆ ਜਾਵੇ ਤਾਂ ਹੁਣ ਵਨਡੇ ਵਿਚ ਕੋਈ ਸਕੋਰ ਵੱਡਾ ਨਹੀਂ ਲੱਗਦਾ। 300 ਦੌੜਾਂ ਵੀ ਆਸਾਨੀ ਨਾਲ ਬਣ ਜਾਂਦੀਆਂ ਹਨ। ਅਜਿਹੇ ਵਿਚ ਭਾਰਤੀ ਬੱਲੇਬਾਜ਼ ਦੌੜਾਂ ਬਣਾਉਣ ਵਿਚ ਸਮਰੱਥਾਵਾਨ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੱਲੇਬਾਜ਼ ਅਕਰਾਮਕ ਰਵੱਈਏ ਨਾਲ ਖੇਡਣਗੇ। ਧਵਨ, ਰੋਹਿਤ, ਕੋਹਲੀ ਸਾਰੇ ਸ਼ਾਨਦਾਰ ਫ਼ਾਰਮ ਵਿਚ ਹਨ। ਭਾਰਤੀ ਟੀਮ ਕੋਲ ਪਾਵਰ ਹਿਟਰ ਦੀ ਕੋਈ ਕਮੀ ਨਹੀਂ ਹੈ, ਇਸ ਲਈ ਭਾਰਤੀ ਟੀਮ ਨੂੰ ਚਾਹੀਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸਕੋਰ ਖੜ੍ਹਾ ਕਰਨ।

PunjabKesari


Related News