ਮੁਸ਼ਕਲ 'ਚ ਫਸ ਸਕਦੇ ਹਨ ਧੋਨੀ, ਪਹਿਲੇ ਵਨਡੇ 'ਚ ਤੋੜਿਆ ICC ਦਾ ਨਿਯਮ

12/12/2017 4:09:33 PM

ਧਰਮਸ਼ਾਲਾ (ਬਿਊਰੋ)— ਧਰਮਸ਼ਾਲਾ ਵਿਚ ਖੇਡੇ ਗਏ ਪਹਿਲੇ ਵਨਡੇ ਮੈਚ ਵਿਚ ਸ਼੍ਰੀਲੰਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਮਾਤ ਦੇ ਕੇ ਸੀਰੀਜ਼ ਵਿਚ 1-0 ਦੀ ਲਾਡ ਬਣਾ ਲਈ ਹੈ। ਅਗਲਾ ਮੈਚ 13 ਦਸੰਬਰ ਨੂੰ ਖੇਡਿਆ ਜਾਵੇਗਾ। ਇਸ ਮੈਚ ਵਿਚ ਇਕ ਸਮੇਂ ਉੱਤੇ ਭਾਰਤੀ ਟੀਮ ਦੇ 29 ਦੌੜਾਂ ਉੱਤੇ 7 ਵਿਕਟ ਡਿੱਗ ਚੁੱਕੇ ਸਨ। ਸਿਰਫ ਮਹਿੰਦਰ ਸਿੰਘ ਧੋਨੀ ਹੀ ਅਜਿਹੇ ਖਿਡਾਰੀ ਸਨ, ਜਿਨ੍ਹਾਂ ਨੇ ਨਾ ਸਿਰਫ ਸੰਭਲ ਕੇ ਬੱਲੇਬਾਜ਼ੀ ਕੀਤੀ, ਸਗੋਂ ਟੀਮ ਨੂੰ 100 ਦੌੜਾਂ ਦੇ ਪਾਰ ਵੀ ਪਹੁੰਚਾਇਆ। ਧੋਨੀ ਨੇ 129 ਗੇਂਦਾਂ ਦਾ ਸਾਹਮਣਾ ਕੀਤਾ ਅਤੇ 65 ਦੌੜਾਂ ਬਣਾ 'ਤੇ ਆਊਟ ਹੋਏ। ਪਰ ਮੈਚ ਦੌਰਾਨ ਧੋਨੀ ਨੇ ਕੁਝ ਅਜਿਹਾ ਕੀਤਾ, ਜਿਸਦੇ ਕਾਰਨ ਉਹ ਮੁਸ਼ਕਲ ਵਿਚ ਆ ਸਕਦੇ ਹਨ। ਇਕ ਰਿਪੋਰਟ ਮੁਤਾਬਕ ਧੋਨੀ ਨੇ ਇਸ ਮੈਚ ਵਿਚ ਆਈ.ਸੀ.ਸੀ. ਦਾ ਇਕ ਨਿਯਮ ਤੋੜਿਆ ਹੈ।

ਧੋਨੀ ਤੋਂ ਨਿਯਮ ਕਿੱਥੇ ਟੁੱਟਿਆ?
ਦਰਅਸਲ ਮੈਚ ਦੇ 33ਵੇਂ ਓਵਰ ਵਿਚ ਗੇਂਦ ਪੈਡ ਉੱਤੇ ਲੱਗੀ ਅਤੇ ਅੰਪਾਇਰ ਨੇ ਜਸਪ੍ਰੀਤ ਬੁਮਰਾਹ ਨੂੰ ਆਉਟ ਦੇ ਦਿੱਤਾ। ਪਰ ਅੰਪਾਇਰ ਦੇ ਪੂਰੀ ਤਰ੍ਹਾਂ ਕਹਿਣ ਤੋਂ ਪਹਿਲਾਂ ਹੀ ਧੋਨੀ ਨੇ ਡੀ.ਆਰ.ਐੱਸ. ਮੰਗ ਲਿਆ। ਅੰਪਾਇਰ ਅਨਿਲ ਚੌਧਰੀ ਨੇ ਡੀ.ਆਰ.ਐੱਸ. ਸਵੀਕਾਰ ਕੀਤਾ ਅਤੇ ਅਪੀਲ ਥਰਡ ਅੰਪਾਇਰ ਨੂੰ ਰੈਫਰ ਕਰ ਦਿੱਤੀ। ਇੱਥੇ ਧੋਨੀ ਇਕ ਵਾਰ ਫਿਰ ਠੀਕ ਸਾਬਤ ਹੋਏ ਅਤੇ ਬੁਮਰਾਹ ਨਾਟਆਊਟ ਦਿੱਤੇ ਗਏ। ਦਰਸ਼ਕ ਖੁਸ਼ੀ ਨਾਲ ਝੂਮ ਉੱਠੇ। ਹੁਣ ਸਵਾਲ ਉੱਠਦਾ ਹੈ ਕਿ ਧੋਨੀ ਤੋਂ ਨਿਯਮ ਕਿੱਥੇ ਟੁੱਟਿਆ?

ਇੱਥੇ ਟੁੱਟਿਆ ਨਿਯਮ
ਪਲੇਅਰ ਰਵਿਊਜ਼ ਦੇ ਆਈ.ਸੀ.ਸੀ. ਦੇ ਨਿਯਮਾਂ ਮੁਤਾਬਕ ਜਿਸ ਬੱਲੇਬਾਜ਼ ਨੂੰ ਆਊਟ ਦਿੱਤਾ ਗਿਆ ਹੈ, ਉਹੀ ਰਵਿਊ ਮੰਗ ਸਕਦਾ ਹੈ, ਜਦੋਂ ਕਿ ਬੁਮਰਾਹ ਨੇ ਰਵਿਊ ਨਹੀਂ ਲਿਆ। ਤਾਂ ਕੀ ਨਾਨ-ਸਟਰਾਈਕ ਐਂਡ ਉੱਤੇ ਖੜ੍ਹੇ ਧੋਨੀ ਦਾ ਰਵਿਊ ਲੈਣਾ ਠੀਕ ਸੀ? ਹਾਲਾਂਕਿ ਹੁਣ ਤੱਕ ਕਿਸੇ ਨੇ ਇਸ ਬਾਰੇ ਵਿਚ ਧੋਨੀ ਦੀ ਸ਼ਿਕਾਇਤ ਨਹੀਂ ਕੀਤੀ ਹੈ। ਵੇਖਣਾ ਹੋਵੇਗਾ ਕਿ ਆਈ.ਸੀ.ਸੀ. ਖੁਦ ਇਸ ਉੱਤੇ ਕਾਰਵਾਈ ਕਰਦੀ ਹੈ ਜਾਂ ਨਹੀਂ।


Related News