ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਤੋਂ ਪਹਿਲਾਂ ਧੋਨੀ ਨੇ ਨੈੱਟ ''ਚ ਦਿਖਾਇਆ ਆਪਣਾ ਜਲਵਾ

08/18/2017 12:01:52 PM

ਦਾਮਬੁਲਾ— 20 ਅਗਸਤ ਨੂੰ ਸ਼੍ਰੀਲੰਕਾ ਖਿਲਾਫ ਸ਼ੁਰੂ ਹੋ ਰਹੇ ਵਨਡੇ ਸੀਰੀਜ਼ ਤੋਂ ਪਹਿਲਾਂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ। ਇਸ ਸੈਸ਼ਨ ਵਿਚ ਧੋਨੀ, ਕੇਦਾਰ ਜਾਧਵ, ਮਨੀਸ਼ ਪਾਂਡੇ, ਸ਼ਾਰਦੁਲ ਠਾਕੁਰ, ਯੁਜਵੇਂਦਰ ਚਹਿਲ ਅਤੇ ਜਸਪ੍ਰੀਤ ਬੁਮਰਾਹ ਨੇ ਸੀਮਿਤ ਓਵਰਾਂ ਦੇ ਮੈਚਾਂ ਲਈ ਲੈਅ 'ਚ ਆਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਖਿੱਚ ਦਾ ਕੇਂਦਰ ਧੋਨੀ ਰਹੇ ਜਿਨ੍ਹਾਂ ਨੂੰ ਹੁਣ ਨੇਮੀ ਤੌਰ ਉੱਤੇ ਆਪਣੇ ਭਵਿੱਖ ਨਾਲ ਜੁੜੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਧੋਨੀ ਨੇ ਨੈੱਟਸ ਉੱਤੇ ਨਾਮੀ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ।
ਧੋਨੀ ਨੇ ਇੰਗਲੈਂਡ ਖਿਲਾਫ ਕਟਕ ਵਿਚ ਯੁਵਰਾਜ ਸਿੰਘ ਨਾਲ ਮਿਲ ਕੇ ਵਧੀਆ ਬੱਲੇਬਾਜੀ ਕੀਤੀ ਸੀ ਅਤੇ ਦੋਨਾਂ ਨੇ ਸੈਂਕੜੇ ਜੜੇ ਸਨ। ਧੋਨੀ ਨੇ ਇਸਦੇ ਬਾਅਦ ਓਵਲ ਵਿਚ ਚੈਂਪੀਅਨਸ ਟਰਾਫੀ ਦੌਰਾਨ ਵੀ ਸ਼੍ਰੀਲੰਕਾ ਖਿਲਾਫ ਵਧੀਆ ਪਾਰੀ ਖੇਡ ਕੇ ਟੀਮ ਦਾ ਸਕੋਰ 300 ਦੌੜਾਂ ਦੇ ਪਾਰ ਪਹੁੰਚਾਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਪਰ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਸਾਬਕਾ ਭਾਰਤੀ ਕਪਤਾਨ ਆਪਣੇ ਪੁਰਾਣੇ ਪ੍ਰਦਰਸ਼ਨ ਤੋਂ ਕਾਫ਼ੀ ਦੂਰ ਹੈ।
ਹਾਲਾਂਕਿ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰਤੀ ਡਰੈਸਿੰਗ ਰੂਮ ਵਿਚ ਹੁਣ ਵੀ ਧੋਨੀ ਦੀ ਹਾਜ਼ਰੀ ਦਾ ਪ੍ਰਭਾਵ ਹੈ। ਇਸ ਵਿਕਟਕੀਪਰ ਬੱਲੇਬਾਜ ਨੇ ਆਪਣੀ ਫਿਟਨੈੱਸ ਦਾ ਪੱਧਰ ਵੀ ਬਣਾ ਕੇ ਰੱਖਿਆ ਹੈ ਜੋ ਯੁਵਰਾਜ ਅਤੇ ਸੁਰੇਸ਼ ਰੈਨਾ ਵਰਗੇ ਉਨ੍ਹਾਂ ਤੋਂ ਘੱਟ ਉਮਰ ਦੇ ਖਿਡਾਰੀਆਂ ਤੋਂ ਕਿਤੇ ਬਿਹਤਰ ਹੈ।


Related News