ਫੁੱਟਬਾਲ ''ਚ ਵੀ ਚਮਕਿਆ ਧੋਨੀ, ਖਿਡਾਰੀਆਂ ਦੀ ਟੀਮ ਨੇ ਜਿੱਤਿਆ ਚੈਰਿਟੀ ਮੈਚ

10/16/2017 2:02:21 AM

ਮੁੰਬਈ— ਮਹਿੰਦਰ ਸਿੰਘ ਧੋਨੀ ਨੇ ਆਪਣੀ ਫੁੱਟਬਾਲ ਕਲਾ ਦਾ ਚੰਗਾ ਨਜ਼ਾਰਾ ਪੇਸ਼ ਕਰ ਕੇ ਐਤਵਾਰ ਨੂੰ ਇੱਥੇ ਚੈਰਿਟੀ ਫੁੱਟਬਾਲ ਮੈਚ ਵਿਚ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਆਲ ਹਾਰਟਸ ਟੀਮ ਨੂੰ ਅਭਿਸ਼ੇਕ ਬੱਚਨ ਦੀ ਆਲ ਸਟਾਰਸ ਟੀਮ 'ਤੇ 7-3 ਨਾ ਜਿੱਤ ਦਿਵਾਈ। 
ਧੋਨੀ ਨੇ ਡੇਵਿਡ ਬੈਕਹਮ ਦੀ ਸ਼ੈਲੀ ਵਿਚ ਫ੍ਰੀ ਕਿੱਕ 'ਤੇ ਗੋਲ ਕੀਤਾ। ਇਸਦਾ ਗੋਲਕੀਪਰ ਮਾਰਕ ਰੌਬਿਨਸਨ ਕੋਲ ਕੋਈ ਜਵਾਬ ਨਹੀਂ ਸੀ। ਧੋਨੀ ਨੇ ਇਕ ਹੋਰ ਗੋਲ ਕੀਤਾ ਤੇ ਉਸ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ। ਕੋਹਲੀ ਦੇ ਪ੍ਰਸ਼ੰਸਕਾਂ ਨੂੰ ਵੀ ਨਿਰਾਸ਼ਾ ਨਹੀਂ ਹੋਈ ਤੇ ਉਸ ਨੇ ਖੱਬੇ ਪਾਸੇ ਤੋਂ ਤੇਜ਼ ਦੌੜ ਲਾਉਂਦਿਆਂ ਇਕ ਗੋਲ ਕੀਤਾ ਫਿਰ ਭੰਗੜਾ ਪਾਉਂਦੇ ਹੋਏ ਖੁਸ਼ੀ ਮਨਾਈ।


Related News