ਸ਼੍ਰੀਲੰਕਾ ਖਿਲਾਫ ਧਮਾਕੇਦਾਰ ਬੱਲੇਬਾਜ਼ੀ ਤੋਂ ਬਾਅਦ ਸ਼ਿਖਰ ਧਵਨ ਨੇ ਦਿੱਤਾ ਇਹ ਬਿਆਨ

08/21/2017 10:04:10 AM

ਦਾਮਬੁਲਾ— ਸ਼ਿਖਰ ਧਵਨ ਹੁਣ ਬਿਹਤਰੀਨ ਫਾਰਮ 'ਚ ਚਲ ਰਹੇ ਹਨ ਅਤੇ ਸੈਂਕੜੇ ਉੱਤੇ ਸੈਂਕੜਾ ਲਗਾ ਰਹੇ ਹਨ ਪਰ ਉਹ ਇਸ ਗੱਲ ਨੂੰ ਲੈ ਕੇ ਚਿੰਤਾ 'ਚ ਹਨ ਕਿ ਅੱਗੇ ਜਾ ਕੇ ਫਿਰ ਉਨ੍ਹਾਂ ਨੂੰ ਖਰਾਬ ਦੌਰ 'ਚੋਂ ਨਾ ਲੰਘਣਾ ਪਵੇ। ਧਵਨ ਨੇ ਸ਼੍ਰੀਲੰਕਾ ਖਿਲਾਫ ਪਹਿਲੇ ਵਨਡੇ 'ਚ ਅਜੇਤੂ ਸੈਂਕੜਾ ਬਣਾਇਆ ਸੀ। ਉਨ੍ਹਾਂ ਨੇ ਕਿਹਾ ਕਿ ਅਸਫਲਤਾ ਨਾਲ ਤੁਹਾਨੂੰ ਕਾਫੀ ਕੁਝ ਸਿਖਣ ਨੂੰ ਮਿਲਦਾ ਹੈ ਤੇ ਮੈਂ ਕਿਸਮਤ ਵਾਲਾ ਹਾਂ ਕਿ ਮੈਨੂੰ ਵੀ ਕਾਫੀ ਕੁਝ ਸਿਖਣ ਨੂੰ ਮਿਲਿਆ। ਇਹ ਧਵਨ ਦਾ ਇਸ ਦੌਰੇ 'ਚ ਤੀਸਰੀ ਸੈਂਕੜਾ ਸੀ। ਉਨ੍ਹਾਂ ਨੇ ਟੈਸਟ ਸੀਰੀਜ਼ 'ਚ 2 ਸੈਂਕੜੇ ਲਗਾਏ ਸਨ। ਉਨ੍ਹਾਂ ਨੇ ਮੈਚ ਦਾ ਬਾਅਦ ਕਿਹਾ ਕਿ ਮੈਂ ਪਹਿਲੇ ਵੀ ਖਰਾਬ ਦੌਰ 'ਚੋਂ ਲੰਘ ਚੁੱਕਾ ਹਾਂ ਅਤੇ ਇਸ ਲਈ ਇਸ ਬਾਰੇ 'ਚ ਨਹੀਂ ਸੋਚਦਾ। ਜਦੋਂ ਅਜਿਹਾ ਖਰਾਬ ਦੌਰ ਵੀ ਹੋਵੇਗਾ ਤਾਂ ਮੈਂ ਇਸ ਦੌਰੇ ਨੂੰ ਵੀ ਗਲੇ ਲਗਾਵਾਂਗਾ।
ਦੱਸ ਦਈਏ ਕਿ ਐਤਵਾਰ ਨੂੰ ਸ਼੍ਰੀਲੰਕਾ ਖਿਲਾਫ ਖੇਡੇ ਪਹਿਲੇ ਮੈਚ 'ਚ ਭਾਰਤ ਨੇ ਸ਼੍ਰੀਲੰਕਾ 'ਤੇ 9 ਵਿਕਟਾਂ ਨਾਲ ਵੱਡੀ ਜਿੱਤ ਪ੍ਰਾਪਤ ਕੀਤੀ ਅਤੇ ਇਸ ਮੈਚ ਦੇ ਹੀਰੋ ਰਹੇ ਸ਼ਿਖਰ ਧਵਨ ਨੇ ਇਕ ਵਾਰ ਫਿਰ ਆਪਣੇ ਬੱਲੇ ਦਾ ਕਹਿਰ ਬਰਸਾਉਂਦੇ ਹੋਏ ਸ਼੍ਰੀਲੰਕਾ ਦੀ ਟੀਮ ਨੂੰ ਢਹਿ-ਢੇਰੀ ਕਰ ਦਿੱਤਾ। ਧਵਨ ਨੇ 90 ਗੇਂਦਾਂ 'ਤੇ 132 ਦੌੜਾਂ ਦੀ ਪਾਰੀ ਖੇਡੀ ਸੀ।


Related News