ਧਨਰਾਜ ਨੂੰ ਮਿਲੇਗਾ ਈਸਟ ਬੰਗਾਲ ਦਾ ਚੋਟੀ ਐਵਾਰਡ

06/27/2017 5:56:20 PM

ਕੋਲਕਾਤਾ— ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਧਨਰਾਜ ਪਿੱਲੇ ਨੂੰ ਈਸਟ ਬੰਗਾਲ ਫੁੱਟਬਾਲ ਕਲੱਬ ਦਾ ਚੋਟੀ ਐਵਾਰਡ 'ਭਾਰਤ ਗੌਰਵ' ਇਕ ਅਗਸਤ ਨੂੰ ਕਲੱਬ ਦੇ ਸਥਾਪਨਾ ਦਿਵਸ ਸਮਾਰੋਹ ਦੌਰਾਨ ਦਿੱਤਾ ਜਾਵੇਗਾ।
ਕਲੱਬ ਦੇ ਸਕੱਤਰ ਕਲਿਆਣ ਮਜੂਮਦਾਰ ਨੇ ਅੱਜ ਕਿਹਾ ਕਿ ਭਾਰਤੀ ਹਾਕੀ ਨੂੰ ਪਿੱਲੇ ਦਾ ਯੋਗਦਾਨ ਕਾਫੀ ਜ਼ਿਆਦਾ ਹੈ। ਅਸੀਂ ਇਸ ਸਾਲ ਭਾਰਤ ਗੌਰਵ ਲਈ ਉਸ ਨੂੰ ਚੁਣਿਆ ਹੈ। ਕਲੱਬ ਮਾਣ ਮਹਿਸੂਸ ਕਰ ਰਿਹਾ ਹੈ, ਉਨ੍ਹਾਂ ਨੇ ਸਾਡੀ ਬੇਨਤੀ ਸਵੀਕਾਰ ਲਈ ਅਤੇ ਸਥਾਪਨਾ ਦਿਵਸ ਲਈ ਇਕ ਅਗਸਤ ਨੂੰ ਇੱਥੇ ਮੌਜੂਦ ਰਹਿਣਗੇ। ਭਾਰਤ ਦੇ ਚੋਟੀ ਹਾਕੀ ਖਿਡਾਰੀਆਂ 'ਚ ਸ਼ਾਮਲ ਰਹੇ ਪਿੱਲੇ ਨੇ 15 ਸਾਲ ਤੋਂ ਜ਼ਿਆਦਾ ਦੇ ਆਪਣੇ ਕਰੀਅਰ ਦੌਰਾਨ 4 ਓਲੰਪਿਕ ਵਿਸ਼ਵ ਕੱਪ, ਚੈਂਪੀਅਨਸ ਟਰਾਫੀ ਅਤੇ ਏਸ਼ੀਆਈ ਖੇਡਾਂ 'ਚ ਭਾਰਤ ਦੀ ਅਗਵਾਈ ਕੀਤੀ। ਉਹ 339 ਮੈਚਾਂ 'ਚ ਰਾਸ਼ਟਰੀ ਟੀਮ ਦਾ ਹਿੱਸਾ ਰਹੇ ਅਤੇ ਇਸ ਦੌਰਾਨ 170 ਗੋਲ ਕੀਤੇ। ਈਸਟ ਬੰਗਾਲ ਨੇ ਸਾਬਕਾ ਭਾਰਤੀ ਫੁੱਟਬਾਲਰਾਂ ਸੈਯਦ ਨਈਮੁਦੀਨ ਅਤੇ ਸੁਭਾਸ਼ ਭੌਮਿਕ ਨੂੰ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਲਈ ਚੁਣਿਆ ਗਿਆ ਹੈ।


Related News