ਆਖਰੀ ਮਿੰਟਾਂ ''ਚ ਡਿਫੈਂਸ ਚੰਗਾ ਰਿਹਾ : ਭਾਰਤੀ ਕੋਚ ਮਾਰਿਨ

10/23/2017 1:56:44 PM

ਢਾਕਾ, (ਬਿਊਰੋ)— ਆਖਰੀ ਮਿੰਟਾਂ 'ਚ ਗੋਲ ਗੁਆਉਣਾ ਭਾਰਤੀ ਹਾਕੀ ਟੀਮ ਦੀ ਕਮਜ਼ੋਰੀ ਰਹੀ ਹੈ ਪਰ ਨਵੇਂ ਕੋਚ ਸ਼ੋਰਡ ਮਾਰਿਨ ਨੇ ਕਿਹਾ ਕਿ ਮਲੇਸ਼ੀਆ ਦੇ ਖਿਲਾਫ ਏਸ਼ੀਆ ਕੱਪ ਫਾਈਨਲ 'ਚ ਆਖਰੀ ਪਲਾਂ 'ਚ ਉਨ੍ਹਾਂ ਦਾ ਡਿਫੈਂਸ ਬਿਹਤਰੀਨ ਰਿਹਾ ਹੈ। ਭਾਰਤ ਨੇ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਪਿਛਲੇ ਇਕ ਦਹਾਕੇ 'ਚ ਪਹਿਲੀ ਵਾਰ ਏਸ਼ੀਆ ਕੱਪ ਜਿੱਤਿਆ। ਕੋਚ ਨੇ ਕਿਹਾ, ''ਸਕੋਰ 2-1 ਹੋਣ 'ਤੇ ਮੈਂ ਥੋੜ੍ਹਾ ਫਿਕਰਮੰਦ ਸੀ ਕਿਉਂਕਿ ਆਖਰੀ ਪੰਜ ਮਿੰਟਾਂ 'ਚ ਅਕਸਰ ਗੋਲ ਹੋ ਜਾਂਦੇ ਹਨ। ਮੈਂ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ। ਉਨ੍ਹਾਂ ਨੇ ਡਿਫੈਂਸ 'ਚ ਬਿਹਤਰੀਨ ਪ੍ਰਦਰਸ਼ਨ ਕਰਕੇ ਫਾਈਨਲ ਜਿੱਤਿਆ।''

ਖਿਤਾਬ ਜਿੱਤਣ ਦੇ ਬਾਰੇ 'ਚ ਭਾਰਤੀ ਕਪਤਾਨ ਮਨਪ੍ਰੀਤ ਨੇ ਕਿਹਾ, ''ਇਸ ਟੀਮ ਦੀ ਕਪਤਾਨੀ ਕਰਨਾ ਮਾਣ ਦੀ ਗੱਲ ਹੈ। ਹਾਕੀ ਟੀਮ ਦੀ ਖੇਡ ਹੈ ਅਤੇ ਅਸੀਂ ਇਕ ਪਰਿਵਾਰ ਦੀ ਤਰ੍ਹਾਂ ਹਾਂ। ਇਹ ਜਿੱਤ ਟੀਮ ਦੀਆਂ ਕੋਸ਼ਿਸ਼ਾਂ ਨਾਲ ਹੀ ਮਿਲ ਸਕੀ। ਅਸੀਂ ਇਸ ਦਾ ਪੂਰਾ ਆਨੰਦ ਮਾਣ ਰਹੇ ਹਾਂ।'' ਮਲੇਸ਼ੀਆ ਦੇ ਕੋਚ ਸਟੀਫਨ ਵਾਨ ਹੁਈਜੇਨ ਨੇ ਕਿਹਾ, ''ਭਾਰਤ ਕਾਫੀ ਮੁਸ਼ਕਲ ਮੁਕਾਬਲੇਬਾਜ਼ ਹੈ ਅਤੇ ਉਸ ਦੀ ਸਾਡੇ ਤੋਂ ਚੰਗੀ ਰੈਂਕਿੰਗ ਵੀ ਹੈ। ਇਹ ਸਾਡਾ ਪਹਿਲਾ ਏਸ਼ੀਆ ਕੱਪ ਸੀ ਅਤੇ ਮੈਂ ਟੀਮ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ।''


Related News