ਦੀਪਾ ਕਰਮਾਕਰ ਨੂੰ ਡੀ ਲਿਟ ਦੀ ਡਿਗਰੀ ਨਾਲ ਕੀਤਾ ਜਾਵੇਗਾ ਸਨਮਾਨਤ

10/22/2017 9:11:49 AM

ਅਗਰਤਲਾ, (ਬਿਊਰੋ)— ਦਿੱਗਜ ਜਿਮਨਾਸਟ ਦੀਪਾ ਕਰਮਾਕਰ ਨੂੰ ਅਗਲੇ ਮਹੀਨੇ ਅਗਰਤਲਾ ਦੇ ਨੈਸ਼ਨਲ ਇੰਸਟੀਚਿਊਟ ਆਫ ਟੇਕਨੋਲਾਜੀ  ਦੇ 10ਵੇਂ ਦੀਕਸ਼ਾਂਤ ਸਮਾਰੋਹ ਵਿੱਚ ਡੀ ਲਿਟ ਦੀ ਡਿਗਰੀ ਨਾਲ ਸਨਮਾਨਤ ਕੀਤਾ ਜਾਵੇਗਾ । ਇੰਸਟੀਚਿਊਟ ਦੇ ਨਿਰਦੇਸ਼ਕ ਏ.ਕੇ. ਰਾਏ  ਨੇ ਇਹ ਜਾਣਕਾਰੀ ਦਿੱਤੀ । 

ਇਹ ਪਰੋਗਰਾਮ 11 ਨਵੰਬਰ ਨੂੰ ਹੋਵੇਗਾ । ਇਸ ਤੋਂ ਇਲਾਵਾ ਦੋ ਵਿਦਿਅਕ ਮਾਹਰਾਂ ਆਈ.ਆਈ.ਟੀ. ਗੁਹਾਟੀ  ਦੇ ਨਿਦੇਸ਼ਕ ਡਾ. ਗੌਤਮ ਘੋਸ਼ ਅਤੇ ਜਾਦਵਪੁਰ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਵਿਸ਼ਵਜੀਤ ਘੋਸ਼ ਨੂੰ ਵੀ ਡੀ.ਐੱਸ.ਸੀ. ਦੀ ਡਿਗਰੀ ਨਾਲ ਸਨਮਾਨਤ ਕੀਤਾ ਜਾਵੇਗਾ । ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਦੀਪਾ ਪਿਛਲੇ ਸਾਲ ਰੀਓ ਓਲੰਪਿਕ ਵਿੱਚ ਚੌਥੇ ਸਥਾਨ 'ਤੇ ਰਹੀ ਸੀ ।


Related News