ਸੱਟ ਕਾਰਨ ਮਰੇ ਅਤੇ ਸ਼ਾਰਾਪੋਵਾ ਰੋਜਰਸ ਕੱਪ ਤੋਂ ਬਾਹਰ

08/05/2017 2:35:01 AM

ਲੰਡਨ— ਵਿਸ਼ਵ ਦੇ ਨੰਬਰ ਇਕ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਅਤੇ ਪੰਜ ਵਾਰ ਦੀ ਗ੍ਰੈਂਡ ਸਲੇਮ ਚੈਂਪੀਅਨਸ ਰੂਸ ਦੀ ਮਾਰੀਆ ਸ਼ਾਰਾਪੋਵਾ ਸੱਟ ਲੱਗਣ ਕਾਰਨ ਪੰਜ ਤੋਂ 13 ਅਗਸਤ ਤਕ ਹੋਣ ਵਾਲੇ ਰੋਜਰਸ ਕੱਪ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਮਰੇ ਨੇ ਕਿਹਾ ਕਿ ਰੋਜਰਸ ਕੱਪ 'ਚ ਹਿੱਸਾ ਨਾ ਲੈਣ 'ਚ ਮੈਂ ਨਰਾਜ਼ ਹਾਂ। ਪਰ ਮੈਂ ਜਲਦੀ ਤੋਂ ਜਲਦੀ ਵਾਪਸੀ ਕਰਨ ਲਈ ਕੋਸ਼ਿਸ਼ ਕਰਾਂਗਾ। ਮਰੇ ਜੇਕਰ 28 ਅਗਸਤ ਤੋਂ ਸ਼ੁਰੂ ਹੋਣ ਵਾਲੇ ਯੂ.ਏ.ਐੱਸ. ਓਪਨ 'ਚ ਵੀ ਹਿੱਸਾ ਨਹੀਂ ਲੈਂਦੇ ਹਨ ਤਾਂ ਉਹ ਰਾਫੇਲ ਨਡਾਲ ਦੇ ਹੱਥ ਆਪਣੀ ਨੰਬਰ ਇਕ ਰੈਂਕਿੰਗ ਗੁਆ ਸਕਦੇ ਹਨ। ਮਰੇ ਨੂੰ ਹੁਣ 14 ਅਗਸਤ ਤੋਂ ਸਿਨਸਿਨਾਟੀ ਮਾਸਟਰਸ 'ਚ ਖੇਡਣਾ ਹੈ।
ਮਰੇ ਦੇ ਇਲਾਵਾ ਸਾਬਕਾ ਨੰਬਰ ਇਕ ਰੂਸ ਦੀ ਮਾਰੀਆ ਸ਼ਾਰਾਪੋਵਾ ਅਤੇ ਵਿਸ਼ਵ ਦੇ ਨੰਬਰ 6 ਖਿਡਾਰੀ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਅਤੇ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਵੀ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਦਿੱਗਜ਼ ਖਿਡਾਰੀਆਂ ਦੇ ਟੂਰਨਾਮੈਂਟ 'ਚ ਹੱਟਣ ਨਾਲ ਪੁਰਸ਼ ਡਰਾਅ 'ਚ ਹੁਣ ਨਡਾਲ ਅਤੇ ਰੋਜਰ ਫੈਡਰਰ ਟਾਪ ਸੀਡ ਖਿਡਾਰੀ ਹੋਵੇਗਾ।


Related News