ਅਗਸਤ ''ਚ ਭਵਿੱਖ ''ਤੇ ਫੈਸਲਾ ਕਰੇਗਾ ਡਿਵਿਲੀਅਰਸ

06/27/2017 2:18:29 AM

ਕਾਰਡਿਫ—ਏ. ਬੀ. ਡਿਵਿਲੀਅਰਸ ਦੱਖਣੀ ਅਫਰੀਕਾ ਦੇ ਇੰਗਲੈਂਡ ਦੌਰੇ 'ਤੇ ਸੀਮਿਤ ਓਵਰਾਂ ਦੇ ਮੈਚਾਂ ਵਿਚ ਹਿੱਸਾ ਲੈਣ ਤੋਂ ਬਅਦ ਸਵਦੇਸ਼ ਪਰਤ ਗਿਆ ਤੇ ਉਸ ਨੇ ਕਿਹਾ ਕਿ ਉਹ ਆਪਣੇ ਕ੍ਰਿਕਟ ਭਵਿੱਖ 'ਤੇ ਫੈਸਲਾ ਅਗਸਤ ਵਿਚ ਕਰੇਗਾ। ਆਪਣੀ ਪੀੜ੍ਹੀ ਦੇ ਸਭ ਤੋਂ ਆਸਾਧਾਰਨ ਬੱਲੇਬਾਜ਼ਾਂ 'ਚੋਂ ਇਕ 33 ਸਾਲ ਦਾ ਡਿਵਿਲੀਅਰਸ 3 ਮੈਚਾਂ ਦੀ ਟੀ-20 ਤੇ ਇੰਨੇ ਹੀ ਮੈਚਾਂ ਦੀ ਇਕ ਦਿਨਾ ਲੜੀ ਵਿਚ 1-2 ਦੇ ਫਰਕ ਨਾਲ ਹਾਰਿਆ ਤੇ ਚੈਂਪੀਅਨਸ ਟਰਾਫੀ ਦੇ ਪਹਿਲੇ ਦੌਰ ਤੋਂ ਹੀ ਟੀਮ ਦੇ ਬਾਹਰ ਹੋਣ ਤੋਂ ਬਾਅਦ ਸਵਦੇਸ਼ ਪਰਤ ਗਿਆ।  ਹਾਲਾਂਕਿ ਇਹ ਕਾਫੀ ਪਹਿਲਾਂ ਹੀ ਤੈਅ ਸੀ ਕਿ ਡਿਵਿਲੀਅਰਸ ਨੂੰ ਚਾਰ ਟੈਸਟਾਂ ਦੀ ਲੜੀ ਤੋਂ ਆਰਾਮ ਦਿੱਤਾ ਜਾਵੇਗਾ। ਬੰਗਲਾਦੇਸ਼ ਦੀ ਟੀਮ ਨੇ ਹੁਣ ਸਤੰਬਰ ਵਿਚ ਦੱਖਣੀ ਅਫਰੀਕਾ ਦਾ ਦੌਰਾ ਕਰਨਾ ਹੈ ਤੇ ਡਿਵਿਲੀਅਰਸ ਨੇ ਉਮੀਦ ਪ੍ਰਗਟਾਈ ਕਿ ਤਦ ਤੱਕ ਉਸ ਨੂੰ ਪਤਾ ਲੱਗ ਜਾਵੇਗਾ ਕਿ ਕੌਮਾਂਤਰੀ ਕ੍ਰਿਕਟ ਵਿਚ ਉਸ 'ਤੇ ਕਿੰਨਾ ਭਾਰ ਰਹੇਗਾ।


Related News