ਡਿਵੀਲਿਅਰਸ ਦੀ 176 ਦੌੜਾਂ ਦੀ ਪਾਰੀ ਦੀ ਬਦੌਲਤ, ਦੱਖਣੀ ਅਫਰੀਕਾ ਦਾ ਸਕੋਰ 353

10/18/2017 9:33:48 PM

ਪਰਲ— ਏ. ਬੀ. ਡਿਵੀਲਿਅਰਸ ਦੀ 176 ਦੌੜਾਂ ਦੇ ਦਮ 'ਤੇ ਦੱਖਣੀ ਅਫਰੀਕੀ ਨੇ ਬੰਗਲਾਦੇਸ਼ ਖਿਲਾਫ ਦੂਜੇ ਵਨ ਡੇ 'ਚ ਬੁੱਧਵਾਰ ਨੂੰ 50 ਓਵਰਾਂ 'ਚ 6 ਵਿਕਟਾਂ 'ਤੇ 353 ਦੌੜਾਂ ਦੀ ਵਿਸ਼ਾਲ ਸਕੋਰ ਬਣਾ ਲਿਆ ਹੈ। ਡਿਵੀਲਿਅਰਸ ਨੇ ਸਿਰਫ 104 ਗੇਂਦਾਂ 'ਚ 15 ਚੌਕੇ ਅਤੇ 7 ਛੱਕੇ ਲਗਾਉਦੇ ਹੋਏ 176 ਦੌੜਾਂ ਬਣਾਈਆਂ ਜੋਂ ਉਸ ਦੇ ਕਰੀਅਰ ਦੀ ਬਿਹਤਰੀਨ ਵਨ ਡੇ ਸਕੋਰ ਹੈ। ਦੱਖਣੀ ਅਫਰੀਕੀ ਦੇ 353 ਦੌੜਾਂ ਵੀ ਪਰਲ ਮੈਦਾਨ 'ਤੇ ਬਿਹਤਰੀਨ ਇਕ ਰੋਜ਼ਾ ਸਕੋਰ ਹੈ। 
ਦੱਖਣੀ ਅਫਰੀਕੀ ਟੀਮ ਦੀਆਂ ਦੋ ਵਿਕਟਾਂ 18ਵੇਂ ਓਵਰ 'ਚ 90 ਦੌੜਾਂ 'ਤੇ ਡਿੱਗ ਜਾਣ ਤੋਂ ਬਾਅਦ ਮੈਦਾਨ 'ਤੇ ਖੇਡਣ ਆਏ ਡਿਵੀਲਿਅਰਸ  ਨੇ ਬੰਗਲਾਦੇਸ਼ ਦੇ ਗੇਂਦਬਾਜ਼ਾਂ ਖਿਲਾਫ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਡਿਵੀਲਿਅਰਸ ਨੇ ਫਿਰ ਜੇ. ਪੀ. ਡੁਮਿਨੀ ਦੇ ਨਾਲ ਚੌਥੇ ਵਿਕਟ ਦੇ ਲਈ 117 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ 'ਚ ਡੁਮਿਨੀ ਨੇ ਸਿਰਫ 30 ਦੌੜਾਂ ਦਾ ਯੋਗਦਾਨ ਦਿੱਤਾ। ਡਿਵੀਲਿਅਰਸ 48ਵੇਂ ਓਵਰ ਦੀ ਚੌਥੀ ਗੇਂਦ 'ਤੇ ਰੁਬੈਲ ਹੁਸੈਨ ਦੀ ਸ਼ਿਕਾਰ ਬਣਿਆ। ਜਦੋਂ ਉਹ ਆਊਟ ਹੋਇਆ ਤਾਂ ਦੱਖਣੀ ਅਫਰੀਕਾ ਦਾ ਸਕੋਰ 343 ਦੌੜਾਂ ਤੱਕ ਪਹੁੰਚ ਗਿਆ ਸੀ। 360 ਡਿਗਰੀ ਬੱਲੇਬਾਜ਼ ਮੰਨੇ ਜਾਣ ਵਾਲੇ ਡਿਵੀਲਿਅਰਸ ਦਾ ਇਹ 25ਵਾਂ ਸੈਂਕੜਾ ਸੀ ਅਤੇ ਉਸ ਦੇ ਨਾਲ ਉਸ ਨੇ ਨਾਬਾਦ 162 ਦੌੜਾਂ ਦੇ ਆਪਣੇ ਬਿਹਤਰੀਨ ਸਕੋਰ ਨੂੰ ਪਿੱਛੇ ਛੱਡ ਦਿੱਤਾ ਹੈ।


Related News