ਗਰਭਵਤੀ ਗਰਲਫ੍ਰੈਂਡ ਨੂੰ ਛੱਡ ਮਾਡਲ ਨਾਲ ''ਗੰਦੀ ਗੱਲ'' ਕਰ ਰਿਹੈ ਕ੍ਰਿਸਟਿਆਨੋ ਰੋਨਾਲਡੋ

11/12/2017 9:51:55 PM

ਨਵੀਂ ਦਿੱਲੀ— ਦੁਨੀਆ ਦੇ ਮਸ਼ਹੂਰ ਫੁੱਟਬਾਲਰਾਂ 'ਚੋਂ ਇਕ ਕ੍ਰਿਸਟਿਆਨੋ ਰੋਨਾਲਡੋ ਖੇਡ ਤੋਂ ਜ਼ਿਆਦਾ ਆਪਣੇ ਲਵ ਅਫੇਅਰ ਤੇ ਪਰਸਨਲ ਲਾਈਫ ਕਾਰਨ ਚਰਚਾ 'ਚ ਰਹਿੰਦੇ ਹਨ। ਕਈ ਸੁਪਰ ਮਾਡਲਾਂ ਨਾਲ ਉਸ ਦੇ ਸਬੰਧ ਰਹਿ ਚੁੱਕੇ ਹਨ। ਹਾਲ ਹੀ 'ਚ ਇਕ ਮਾਡਲ ਨੇ ਰੋਨਾਲਡੋ 'ਤੇ ਆਪਣੀ ਗਰਲਫ੍ਰੈਂਡ ਨੂੰ ਧੋਖਾ ਦੇਣ ਦੇ ਦੋਸ਼ ਲਗਾਏ ਹਨ। ਅੰਗਰੇਜ਼ੀ ਅਖਬਾਰ 'ਦ ਸਨ' ਮੁਤਾਬਕ ਮਾਡਲ ਦਾ ਨਾਂ ਨਤਾਸ਼ਾ ਰੋਡ੍ਰਿਗੇਜ ਹੈ ਤੇ ਉਸ ਨੇ ਰੋਨਾਲਡੋ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਨੇ ਮੈਨੂੰ ਮੈਸੇਜ ਕਰਕੇ ਗੰਦੀ ਗੱਲ ਕਹੀ ਹੈ।

PunjabKesari
ਨਤਾਸ਼ਾ ਦੇ ਮੁਤਾਬਕ ਰੋਨਾਲਡੋ ਨੇ ਮੈਸੇਜ 'ਚ ਲਿਖਿਆ ''ਮੈਨੂੰ ਤੁਹਾਡਾ.... ਬਹੁਤ ਪਸੰਦ ਹੈ ਤੇ ਮੈਂ ਇਸ ਨੂੰ ਬਿਨਾਂ ਕੱਪੜਿਆਂ ਦੇ ਦੇਖਣਾ ਚਾਹੁੰਦਾ ਹਾਂ। ਇੰਨਾਂ ਹੀ ਨਹੀਂ ਨਤਾਸ਼ਾ ਨੇ ਰੋਨਾਲਡੋ ਨਾਲ ਸਰੀਰਕ ਸਬੰਧ ਬਣਾਉਣ ਦੀ ਗੱਲ ਕਹੀ। ਮਾਡਲ ਨਤਾਸ਼ਾ ਨੇ ਦੋਸ਼ ਲਗਾਇਆ ਹੈ ਕਿ ਇਸੇ ਸਾਲ ਰੋਨਾਲਡੋ ਨੇ ਉਸ ਦੇ ਨਾਲ ਸਰੀਰਕ ਸਬੰਧ ਬਣਾਏ ਸਨ। ਇਹ ਉਹ ਸਮਾਂ ਸੀ ਜਦੋਂ ਰੋਨਾਲਡੋ ਆਪਣੀ ਮੌਜੂਦਾ ਗਰਲਫ੍ਰੈਂਡ ਨਾਲ ਚਰਚਾ 'ਚ ਆਏ ਸਨ। ਨਤਾਸ਼ਾ ਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਰੋਨਾਲਡੋ ਦੀ ਗਰਲਫ੍ਰੈਂਡ ਹੈ, ਇਸ ਦੇ ਬਾਵਜੂਦ ਅਸੀਂ ਚੰਗੇ ਦੋਸਤ ਬਣ ਗਏ।

PunjabKesari
ਨਤਾਸ਼ਾ ਨੇ ਕਿਹਾ ਕਿ ਉਸ ਨੂੰ ਰੋਨਾਲਡੋ ਨਾਲ ਬਿਤਾਇਆ ਸਮਾਂ ਬਹੁਤ ਚੰਗਾ ਲੱਗਦਾ ਸੀ ਪਰ ਇਸ ਤੋਂ ਬਾਅਦ ਮੈਂ ਰੋਨਾਲਡੋ ਨੂੰ ਕਿਹਾ ਕਿ ਮੈਂ ਇਕ ਪੁਰਤਗਾਲੀ ਰਿਐਲਿਟੀ ਸ਼ੋਅ ਦਾ ਹਿੱਸਾ ਬਣਨ ਜਾ ਰਹੀ ਹਾਂ ਤਾਂ ਉਸ ਨੇ ਮਨ੍ਹਾ ਕਰ ਦਿੱਤਾ ਤੇ ਮੈਨੂੰ ਬਲਾਕ ਕਰ ਦਿੱਤਾ। ਨਤਾਸ਼ਾ ਨੇ ਅੱਗੇ ਕਿਹਾ ਕਿ ਹੁਣ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਰੋਨਾਲਡੋ ਮੇਰੇ ਨਾਲ ਸਿਰਫ ਜਿਸਮਾਨੀ ਸਬੰਧ ਹੀ ਬਣਾਉਣਾ ਚਾਹੁੰਦਾ ਸੀ।

PunjabKesari
ਪਿੱਛਲੇ ਮਹੀਨੇ ਹੀ ਰੋਨਾਲਡੋ ਨੂੰ ਮਿਲਿਆ ਫੀਫੀ ਬੈਸਟ ਪਲੇਅਰ ਆਫ ਦਾ ਏਅਰ ਦਾ ਅਵਾਰਡ
ਜ਼ਿਕਰਯੋਗ ਹੈ ਕਿ ਪਿੱਛਲੇ ਮਹੀਨੇ ਹੀ ਰੋਨਾਲਡੋ ਨੂੰ ਫੀਫਾ ਬੈਸਟ ਪਲੇਅਰ ਆਫ ਦਾ ਏਅਰ ਦਾ ਅਵਾਰਡ ਮਿਲਿਆ ਹੈ। ਰੋਨਾਲਡੋ ਪਿਛਲੇ 16 ਮਹੀਨਿਆਂ ਤੋਂ ਜਾਰਜੀਨਾ ਰੋਡ੍ਰਿਗੇਜ ਨਾਲ ਰਿਲੇਸ਼ਨਸ਼ਿਪ 'ਚ ਹਨ।

PunjabKesari
ਪਹਿਲ ਵੀ ਕਈ ਮਾਡਲਾਂ ਨਾਲ ਰਹੇ ਸਬੰਧ
ਜਾਰਜੀਨਾ ਪਹਿਲੀ ਵਾਰ ਉਸ ਵੇਲੇ ਸੁਰਖੀਆਂ 'ਚ ਆਈ ਜਦੋਂ ਰੋਨਾਲਡੋ ਦਾ ਨਾਂ ਉਸ ਨਾਲ ਜੋੜਿਆ ਗਿਆ। ਰੋਨਾਲਡੋ ਦੀਆਂ ਇਸ ਤੋਂ ਪਹਿਲਾਂ ਵੀ ਕਈ ਗਰਲਫ੍ਰੈਂਡ ਰਹੀਆਂ ਹਨ। ਰੂਸੀ ਅਭਿਨੇਤਰੀ ਤੇ ਮਾਡਲ ਇਰਿਨਾ ਸ਼ਾਇਕ ਦੇ ਨਾਲ ਰੋਨਾਲਡੋ ਕਈ ਸਾਲਾਂ ਤੱਕ ਰਿਲੇਸ਼ਨ 'ਚ ਰਹੇ ਹਨ।


Related News