ਹੱਤਿਆ ਦੇ ਮਾਮਲੇ 'ਚ ਗ੍ਰਿਫਤਾਰ ਹੋਇਆ ਧੋਨੀ ਨਾਂ ਦਾ ਇਹ ਖਿਡਾਰੀ

12/12/2017 4:42:54 PM

ਨਵੀਂ ਦਿੱਲੀ, (ਬਿਊਰੋ)— ਦਿੱਲੀ ਕੈਂਟ 'ਚ ਬੀਤੇ ਸਾਲ ਹੋਈ ਗੈਂਗਵਾਰ 'ਚ ਨੌਜਵਾਨ ਦੀ ਹੱਤਿਆ ਦੇ ਦੋਸ਼ 'ਚ ਫਰਾਰ ਦੋ ਭਰਾ ਵਿਜੇ ਕੁਮਾਰ ਉਰਫ 'ਧੋਨੀ' ਅਤੇ ਵਿਸ਼ਾਲ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਇਨ੍ਹਾਂ ਦੋਨਾਂ ਨੂੰ ਐਤਵਾਰ ਨੂੰ ਦਵਾਰਿਕਾ ਮੈਟਰੋ ਸਟੇਸ਼ਨ 'ਚ ਹਿਰਾਸਤ 'ਚ ਲਿਆ।

ਦਿੱਲੀ ਕੈਂਟ ਪੁਲਸ ਨੇ ਹੱਤਿਆ ਦੇ ਦੋਸ਼ 'ਚ ਕੁਝ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦਕਿ ਵਿਜੇ ਅਤੇ ਵਿਸ਼ਾਲ ਫਰਾਰ ਚਲ ਰਹੇ ਸਨ। ਅਦਾਲਤ ਨੇ ਇਨ੍ਹਾਂ ਦੋਹਾਂ ਨੂੰ ਫਰਾਰ ਐਲਾਨ ਦਿੱਤਾ ਸੀ। ਪੁਲਸ ਕਮਿਸ਼ਨਰ ਸ਼ਿਬੇਸ਼ ਸਿੰਘ ਦੇ ਮੁਤਾਬਕ 17 ਜੁਲਾਈ 2016 ਨੂੰ ਦਿੱਲੀ ਕੈਂਟ ਇਲਾਕੇ 'ਚ ਕੁਝ ਲੋਕਾਂ ਨੇ ਨੌਜਵਾਨ ਆਕਾਸ਼ ਦੀ ਹੱਤਿਆ ਕਰ ਦਿੱਤੀ ਸੀ। ਆਕਾਸ਼ ਦੇ ਭਰਾ ਨੇ ਪੁਲਸ ਨੂੰ ਦੱਸਿਆ ਸੀ ਕਿ ਵਿਜੇ ਉਰਫ ਧੋਨੀ, ਵਿਸ਼ਾਲ, ਅਜੀਤ, ਲਕਸ਼ਮਣ, ਗੌਰਵ ਅਤੇ ਦੀਪਕ ਨੇ ਲੋਹੇ ਦੀ ਰਾਡ ਨਾਲ ਉਸ 'ਤੇ ਹਮਲਾ ਕਰ ਦਿੱਤਾ ਸੀ।

25 ਸਾਲਾ ਵਿਜੇ ਕੁਮਾਰ ਜ਼ਿਲਾ ਪੱਧਰ ਦਾ ਕ੍ਰਿਕਟ ਖਿਡਾਰੀ ਸੀ, ਜੋ ਭਾਰਤੀ ਟੀਮ ਦੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਕਾਫੀ ਪ੍ਰਭਾਵਿਤ ਹੈ। ਉਸ ਨੇ ਆਪਣਾ ਲੁੱਕ ਵੀ ਧੋਨੀ ਜਿਹਾ ਬਣਾਇਆ ਹੋਇਆ ਸੀ।  


Related News