ਕੁਕ ਦਾ ਦੋਹਰਾ ਸੈਂਕੜਾ, ਇੰਗਲੈਂਡ ਦਾ ਵੱਡਾ ਸਕੋਰ

08/19/2017 1:10:49 AM

ਬਰਮਿੰਘਮ— ਸਾਬਕਾ ਕਪਤਾਨ ਐਲਿਸਟੀਅਰ ਕੁਕ ਦੇ ਕਰੀਅਰ ਦੇ ਚੌਥੇ ਦੋਹਰੇ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਵੈਸਟਇੰਡੀਜ਼ ਵਿਰੁੱਧ ਸ਼ੁੱਕਰਵਾਰ ਇੱਥੇ ਪਹਿਲੇ ਡੇ-ਨਾਈਟ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਆਪਣੀ ਪਹਿਲੀ ਪਾਰੀ 8 ਵਿਕਟਾਂ 'ਤੇ  514 ਦੌੜਾਂ ਬਣਾ ਕੇ ਖਤਮ ਐਲਾਨ ਕਰ ਦਿੱਤੀ। ਸਲਾਮੀ ਬੱਲੇਬਾਜ਼ ਕੁਕ ਨੇ 243 ਦੌੜਾਂ ਬਣਾਈਆਂ ਤੇ ਉਸਦੇ ਆਊਟ ਹੁੰਦੇ ਹੀ ਕਪਤਾਨ ਜੋ ਰੂਟ ਨੇ ਪਾਰੀ ਖਤਮ ਐਲਾਨ ਕਰ ਦਿੱਤੀ।

PunjabKesari

ਕੁਕ ਨੇ ਵੈਸਟਇੰਡੀਜ਼ ਦੇ ਸਭ ਤੋਂ ਸਫਲ ਗੇਂਦਬਾਜ਼ ਆਫ ਸਪਿਨਰ ਰੋਸਟਨ ਚੇਜ਼ ਦੀ ਗੇਂਦ 'ਤੇ ਐੱਲ. ਬੀ. ਡਬਲਯੂ. ਆਊਟ ਹੋਣ ਤੋਂ ਪਹਿਲਾਂ 407 ਗੇਂਦਾਂ ਦਾ ਸਾਹਮਣਾ ਕਰਕੇ 33 ਚੌਕੇ ਲਗਾਏ। ਕੁਕ ਦਾ ਇਹ ਵੈਸਟਇੰਡੀਜ਼ ਵਿਰੁੱਧ ਸਰਵਉੱਚ ਸਕੋਰ ਵੀ ਹੈ। ਕੁਕ ਨੇ ਆਪਣੀ ਪਾਰੀ ਦੌਰਾਨ ਕਪਤਾਨ ਜੋ ਰੂਟ (136) ਨਾਲ ਤੀਜੀ ਵਿਕਟ ਲਈ 248 ਦੌੜਾਂ ਤੇ ਡੇਵਿਡ ਮਲਾਨ (65) ਨਾਲ ਚੌਥੀ ਵਿਕਟ ਲਈ 162 ਦੌੜਾਂ  ਦੀਆਂ ਦੋ ਵੱਡੀਆਂ ਸਾਂਝੇਦਾਰੀ ਕੀਤੀਆਂ।


Related News