ਪੂਰਨ ਤੌਰ ''ਤੇ ਫਿੱਟ ਸ਼੍ਰੀਕਾਂਤ ਦੀਆਂ ਨਜ਼ਰਾਂ ਦੁਬਈ ਖਿਤਾਬ ''ਤੇ

12/10/2017 9:12:59 AM

ਮੁੰਬਈ, (ਬਿਊਰੋ)— ਪੱਟ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਦੇ ਬਾਅਦ ਖੁਦ ਨੂੰ ਪੂਰਨ ਤੌਰ 'ਤੇ ਫਿੱਟ ਐਲਾਨਦੇ ਹੋਏ ਭਾਰਤ ਦੇ ਨੰਬਰ ਇਕ ਪੁਰਸ਼ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਅੱਜ ਇੱਥੇ ਕਿਹਾ ਕਿ ਦੁਨੀਆ ਦਾ ਨੰਬਰ ਇਕ ਖਿਡਾਰੀ ਬਣਨ 'ਤੇ ਧਿਆਨ ਦੇਣ ਦੀ ਜਗ੍ਹਾ ਆਗਾਮੀ ਦੁਬਈ ਸੁਪਰ ਸੀਰੀਜ਼ ਫਾਈਨਲਸ ਜਿੱਤਣਾ ਵੱਧ ਮਹੱਤਵਪੂਰਨ ਹੈ। 

ਸ਼੍ਰੀਕਾਂਤ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਦੁਨੀਆ ਦਾ ਨੰਬਰ ਇਕ ਖਿਡਾਰੀ ਬਣਨ ਦੇ ਬਾਰੇ 'ਚ ਨਹੀਂ ਸੋਚ ਰਿਹਾ। ਸੁਪਰ ਸੀਰੀਜ਼ ਫਾਈਨਲਸ (ਦੁਬਈ 'ਚ) ਜਿੱਤਣਾ ਵੱਧ ਮਹੱਤਵਪੂਰਨ ਹੈ। ਮੈਂ ਸਿਰਫ ਪ੍ਰਦਰਸ਼ਨ ਦੇ ਬਾਰੇ 'ਚ ਸੋਚਦਾ ਹੈ, ਰੈਂਕਿੰਗ ਦੇ ਬਾਰੇ 'ਚ ਨਹੀਂ।'' ਦੁਬਈ ਵਿਸ਼ਵ ਸੁਪਰ ਸੀਰੀਜ਼ ਫਾਈਨਲਸ ਦਾ ਆਯੋਜਨ 13 ਤੋਂ 17 ਦਸੰਬਰ ਤੱਕ ਕੀਤਾ ਜਾਵੇਗਾ। ਸ਼੍ਰੀਕਾਂਤ ਫਿਲਹਾਲ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਹਨ।


Related News