ਦੂਜੇ ਗੇੜ ਦੇ ਮੁਕਾਬਲੇ ਅੱਜ ਤੋਂ ਕੋਰਡੀਆ ਇੰਸਟੀਚਿਊਟ ਸੰਘੋਲ ਵਿਖੇ ਹੋਣਗੇ

12/09/2017 4:17:16 AM

ਜਲੰਧਰ— 'ਜਗ ਬਾਣੀ' ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 7ਵੀਂ ਐਜੂਕੇਸ਼ਨਲ ਫੁੱਟਬਾਲ ਤੇ ਕਬੱਡੀ ਲੀਗ ਦੇ ਦੂਜੇ ਗੇੜ ਦੇ ਮੁਕਾਬਲੇ ਵਾਈ. ਐੱਫ. ਸੀ. ਰੁੜਕਾ ਕਲਾਂ ਵਲੋਂ ਕੋਰਡੀਆ ਇੰਸਟੀਚਿਊਟ ਸੰਘੋਲ ਵਿਖੇ 9 ਤੇ 10 ਦਸੰਬਰ ਨੂੰ ਕਰਵਾਏ ਜਾਣਗੇ, ਜਿਸ 'ਚ ਅੰਡਰ 12, 14  ਤੇ 16 ਦੇ ਮੈਚ ਕਰਵਾਏ ਜਾਣਗੇ। ਇਸ 'ਚ ਤਕਰੀਬਨ 40 ਦੇ ਕਰੀਬ ਫੁੱਟਬਾਲ ਟੀਮਾਂ ਭਾਗ ਲੈ ਰਹੀਆਂ ਹਨ। ਇਸ ਦੇ ਨਾਲ ਹੀ ਲੜਕੀਆਂ ਦੇ ਅੰਡਰ-16 ਵਰਗ ਦੀਆਂ ਟੀਮਾਂ ਦੇ ਵੀ ਮੈਚ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਈ. ਐੱਫ. ਸੀ. ਪ੍ਰਧਾਨ ਗੁਰਮੰਗਲ ਦਾਸ ਤੇ ਚੇਅਰਮੈਨ ਕੋਰਡੀਆ ਇੰਸਟੀਚਿਊਟ ਸੰਘੋਲ ਦਿਲਜੀਤ ਰਾਣਾ ਨੇ ਦੱਸਿਆ ਕਿ ਇਨ੍ਹਾਂ ਮੈਚਾਂ ਨਾਲ ਸਬੰਧਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।  ਇਸ ਮੌਕੇ ਦਿਲਜੀਤ ਰਾਣਾ (ਚੇਅਰਮੈਨ ਕੋਰਡੀਆ ਇੰਸਟੀਚਿਊਟ ਸੰਘੋਲ), ਚਰਨਜੀਤ ਗਿੱਲ, ਡਾ. ਬੁੱਧੀਰਾਜਾ, ਅਮਿਤ ਬੁਰਾ, ਟੋਮੀ ਟੇਲਰ, ਓਮੇਸ਼ ਘਈ, ਬੂਟਾ ਗਿੱਲ, ਭਗਤ ਸਿੰਘ ਅਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ।

 


Related News