ਕਲਾਰਕ ਨੇ ਦੱਸਿਆ ਕੋਹਲੀ ''ਚ ਹੈ ਆਸਟਰੇਲੀਆਈ ਜਜ਼ਬਾ

08/17/2017 3:10:56 PM

ਨਵੀਂ ਦਿੱਲੀ—ਆਸਟਰੇਲੀਆ ਦੇ ਸਾਬਕਾ ਵਿਸ਼ਵ ਚੈਂਪੀਅਨ ਕਪਤਾਨ ਮਾਇਕਲ ਕਲਾਰਕ ਦਾ ਮੰਨਣਾ ਹੈ ਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਅੰਦਰ ਆਸਟਰੇਲੀਆਈ ਜਜ਼ਬਾ ਹੈ ਅਤੇ ਆਸਟਰੇਲੀਆ ਦੇ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ। ਮਾਇਕਲ ਕਲਾਰਕ ਨੇ ਪੁਣੇ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ ਕਿ ਵਿਰਾਟ ਕੋਹਲੀ ਦਾ ਆਸਟਰੇਲੀਆਈ ਦਰਸ਼ਕ ਬਹੁਤ ਸਨਮਾਨ ਕਰਦੇ ਹਨ। ਵਿਰਾਟ ਦੇ ਮੈਦਾਨ 'ਤੇ ਹਮਲਾਵਰ ਰਵੱਈਆ ਨੂੰ ਅਕਸਰ ਗਲਤ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ।ਕਲਾਰਕ ਨੇ ਕਿਹਾ ਕਿ ਮੈਂ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦਾ ਹਾਂ ਕਿ ਵਿਰਾਟ ਕੋਹਲੀ ਦੇ ਆਸਟਰੇਲੀਆ 'ਚ ਪ੍ਰਸ਼ੰਸਕ ਨਹੀਂਹ ਨ। ਮੈਨੂੰ ਲੱਗਦਾ ਹੈ ਕਿ ਵਿਰਾਟ ਦੇ ਅੰਦਰ ਆਸਟਰੇਲੀਆਈ ਜਜ਼ਬਾ ਭਰਿਆ ਹੋਇਆ ਹੈ। ਵਿਰਾਟ ਬਹੁਤ ਹੀ ਹਮਲਾਵਾਰਤਾ ਵਾਲੀ ਕ੍ਰਿਕਟ ਖੇਡਦੇ ਹਨ। ਉਹ ਮੈਦਾਨ 'ਚ ਬਹੁਤ ਜ਼ਬਰਦਸਤ ਬੱਲੇਬਾਜ਼ੀ ਕਰਦੇ ਹਨ, ਪਰ ਉਹ ਬਾਹਰ ਤੋਂ ਉਨੇ ਹੀ ਸ਼ਾਂਤਹਨ। ਮੈਨੂੰ ਕੋਈ ਆਸਟਰੇਲੀਆਈ ਕ੍ਰਿਕਟਰ ਯਾਦ ਨਹੀਂ ਜੋ ਵਿਰਾਟ ਵਰਗਾ ਨਾ ਹੋਵੇ। 
ਵਿਰਾਟ ਕੋਹਲੀ ਨੂੰ ਆਸਟਰੇਲਆਈ ਮੀਡੀਆ ਵੱਲ ਨਿਸ਼ਾਨਾ ਵਿੰਨ੍ਹਦੇ ਹੋਏ ਕਲਾਰਕ ਨੇ ਕਿਹਾ ਕਿ ਤੁਹਾਨੂੰ ਆਸਟਰੇਲੀਆਈ ਮੀਡੀਆ 'ਚ ਵਿਰਾਟ ਵਿਰੋਧੀ ਹੀ ਚੀਜਾਂ ਦੇਖਣ ਨੂੰ ਮਿਲਦੀ ਹੈ। ਉਹ ਵਿਰਾਟ ਖਿਲਾਫ ਹੀ ਲਿਖਣਾ ਚਾਹੁੰਦੇ ਹਨ ਪਰ ਮੈਂ ਜਾਣਦਾ ਹਾਂ ਕਿ ਵਿਰਾਟ ਦਾ ਆਸਟਰੇਲੀਆ 'ਚ ਕਿੰਨਾ ਸਨਮਾਨ ਹੈ।


Related News