ਕ੍ਰਿਸ ਗੇਲ ਨੇ ਬਣਾਇਆ 18 ਛੱਕਿਆਂ ਦਾ ਵਿਸ਼ਵ ਰਿਕਾਰਡ, ਬਣੇ 11 ਹਜ਼ਾਰੀ

12/12/2017 9:45:19 PM

ਨਵੀਂ ਦਿੱਲੀ— ਆਪਣੀ ਧਮਾਕੇਦਾਰ ਬੱਲੇਬਾਜ਼ੀ ਲਈ ਮਸ਼ਹੂਰ ਕ੍ਰਿਸ ਗੇਲ ਨੇ ਢਾਕਾ 'ਚ ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ ਫਾਈਨਲ 'ਚ ਰਿਕਾਰਡ ਦੀ ਝੜੀ ਲਗਾ ਕੇ ਜਿੱਥੇ ਟੀ-20 ਦੀ ਇਕ ਪਾਰੀ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਨਵਾਂ ਰਿਕਾਰਡ ਬਣਾਇਆ ਹੈ ਤੇ ਨਾਲ ਹੀ ਕ੍ਰਿਕਟ ਦੇ ਇਸ ਸਭ ਤੋਂ ਛੋਟੇ ਫਾਰਮੈਟ 'ਚ 11,000 ਦੌੜਾਂ ਪੂਰੇ ਕਰਨੇ ਵਾਲੇ ਪਹਿਲੇ ਬੱਲੇਬਾਜ਼ ਵੀ ਬਣੇ।
ਗੇਲ ਨੇ ਸ਼ੇਰ 'ਏ' ਬੰਗਲਾ ਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਫਾਈਨਲ 'ਚ ਰੰਗਪੁਰ ਰਾਈਡਰਸ ਵਲੋਂ ਖੇਡਦੇ ਹੋਏ ਢਾਕਾ ਡਾਇਨਾਮਾਈਟਸ ਖਿਲਾਫ 69 ਗੇਂਦਾਂ 'ਤੇ ਜੇਤੂ 146 ਦੌੜਾਂ ਬਣਾਈਆਂ ਤੇ ਇਸ ਦੇ ਨਾਲ ਟੀ-20 'ਚ ਕੁਲ ਦੌੜਾਂ ਦੀ ਸੰਖਿਆ 11056 ਹੈ। ਆਪਣਾ 320ਵਾਂ ਮੈਚ ਖੇਡ ਰਹੇ ਖੱਬੇ ਹੱਥ ਦੇ ਇਸ ਕੈਰੇਬੀਆਈ ਬੱਲੇਬਾਜ਼ ਨੇ ਆਪਣੀ ਇਸ ਪਾਰੀ ਦੇ ਦੌਰਾਨ 18 ਛੱਕੇ ਵੀ ਲਗਾਏ ਜੋ ਨਵਾਂ ਵਿਸ਼ਵ ਰਿਕਾਰਡ ਹੈ। ਇਸ ਤੋਂ ਪਹਿਲੇ ਟੀ-20 ਦੀ ਇਕ ਪਾਰੀ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਵੀ ਗੇਲ ਦੇ ਨਾਂ ਹੀ ਸੀ ਜੋ ਉਨ੍ਹਾਂ ਨੇ 2013 'ਚ ਰਾਇਲ ਚੈਲੇਂਜਰਸ ਬੈਂਗਲੁਰੂ ਟੀਮ ਵਲੋਂ ਪੁਣੇ ਵਾਰੀਅਰਸ ਖਿਲਾਫ ਆਈ. ਪੀ. ਐੱਲ. ਮੈਚ 'ਚ ਆਪਣਾ ਰਿਕਾਰਡ 175 ਦੌੜਾਂ ਦੀ ਪਾਰੀ ਦੇ ਦੌਰਾਨ ਬਣਾਇਆ ਸੀ। ਗੇਲ ਨੇ ਬੈਂਗਲੁਰੂ 'ਚ ਖੇਡੀ ਗਈ ਉਸ ਪਾਰੀ 'ਚ 17 ਛੱਕੇ ਲਗਾਏ ਸਨ।


Related News