ਚਾਈਨਾ ਓਪਨ : ਸ਼ਾਰਾਪੋਵਾ ਦੂਜੇ ਦੌਰ ''ਚ

10/01/2017 11:30:56 AM

ਬੀਜਿੰਗ— ਸਾਬਕਾ ਨੰਬਰ ਇਕ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲਾਤਵੀਆ ਦੀ ਅਨਾਸਤਾਸਿਜਾ  ਸੇਵਸਤੋਵਾ ਨੂੰ ਇਕ ਮੈਰਾਥਨ ਮੁਕਾਬਲੇ 'ਚ 7-6, 5-7,7-6 ਨਾਲ ਹਰਾ ਕੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ।
ਨਿਊਯਾਰਕ 'ਚ ਲਗਭਗ 26 ਦਿਨਾਂ ਪਹਿਲੇ ਮਿਲੀ ਹਾਰ ਦੇ ਬਾਅਦ ਪਹਿਲੀ ਵਾਰ ਕੋਰਟ 'ਤੇ ਵਾਪਸੀ ਕਰ ਰਹੀ ਸ਼ਾਰਾਪੋਵਾ ਨੇ ਇੱਥੇ ਨੈਸ਼ਨਲ ਟੈਨਿਸ ਸਟੇਡੀਅਮ 'ਚ 16ਵੀਂ ਸੀਡ ਸੇਵਸਤੋਵਾ ਦੇ ਖਿਲਾਫ ਇਹ ਮੁਕਾਬਲਾ ਤਿੰਨ ਘੰਟੇ ਅੱਠ ਮਿੰਟ 'ਚ ਜਿੱਤਿਆ। ਸ਼ਾਰਾਪੋਵਾ ਨੂੰ ਇਸ ਟੂਰਨਾਮੈਂਟ 'ਚ ਵਾਈਲਡ ਕਾਰਡ ਨਾਲ ਪ੍ਰਵੇਸ਼ ਮਿਲਿਆ ਹੈ। 30 ਸਾਲਾ ਸ਼ਾਰਾਪੋਵਾ ਨੂੰ ਹੁਣ ਦੂਜੇ ਦੌਰ 'ਚ ਅਮਰੀਕਨ ਕੁਆਲੀਫਾਇਰ ਜੇਨਿਫਰ ਰੇਡੀ ਅਤੇ ਰੂਸ ਦੀ ਏਕਾਤੇਰਿਨਾ ਮਾਕਾਰੋਵਾ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।


Related News