ਛੇਤਰੀ ਨੇ ਰੂਨੀ ਨੂੰ ਪਿੱਛੇ ਛੱਡਿਆ

06/16/2017 6:58:33 PM

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਦੇ ਕਿਰਗਿਸਤਾਨ ਨੂੰ ਏ.ਐੱਫ.ਸੀ. ਏਸ਼ੀਅਨ ਕੱਪ ਕੁਆਲੀਫਾਇਰ 'ਚ ਹਰਾਉਣ ਦੇ ਨਾਲ ਹੀ ਕਪਤਾਨ ਸੁਨੀਲ ਛੇਤਰੀ ਨੇ ਵਰਤਮਾਨ 'ਚ ਸਭ ਤੋਂ ਜ਼ਿਆਦਾ ਕੌਮਾਂਤਰੀ ਗੋਲ ਕਰਨ ਵਾਲੇ ਖਿਡਾਰੀ ਦੇ ਮਾਮਲੇ 'ਚ ਇੰਗਲੈਂਡ ਦੇ ਵਾਏਨੇ ਰੂਨੀ ਨੂੰ ਪਿੱਛੇ ਛੱਡ ਕੇ ਨਵਾਂ ਰਿਕਾਰਡ ਸਥਾਪਤ ਕਰ ਲਿਆ ਹੈ। ਛੇਤਰੀ ਸਭ ਤੋਂ ਜ਼ਿਆਦਾ ਕੌਮਾਂਤਰੀ ਗੋਲ ਕਰਨ ਵਾਲੇ ਮੌਜੂਦਾ ਖਿਡਾਰੀਆਂ ਦੀ ਸੂਚੀ 'ਚ ਚੌਥੇ ਨੰਬਰ 'ਤੇ ਪਹੁੰਚ ਗਏ ਹਨ ਅਤੇ ਉਨ੍ਹਾਂ ਦੇ ਨਾਂ 54 ਗੋਲ ਹੋ ਗਏ ਹਨ। ਕਿਰਗਿਸਤਾਨ ਦੇ ਖਿਲਾਫ ਬੰਗਲੌਰ 'ਚ 1-0 ਦੀ ਜਿੱਤ 'ਚ ਜੇਤੂ ਗੋਲ ਕਰਨ ਦੇ ਨਾਲ ਹੀ ਛੇਤਰੀ ਨੇ ਇਸ ਮਾਮਲੇ 'ਚ ਇੰਗਲਿਸ਼ ਫੁੱਟਬਾਲਰ ਰੂਨੀ ਨੂੰ ਪਿੱਛੇ ਛੱਡ ਦਿੱਤਾ ਹੈ। 

ਮੌਜੂਦਾ ਖਿਡਾਰੀਆਂ 'ਚ ਸਿਰਫ ਤਿੰਨ ਫੁੱਟਬਾਲਰ ਛੇਤਰੀ ਤੋਂ ਅੱਗੇ ਹਨ ਜਿਸ 'ਚ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ (73 ਗੋਲ), ਅਰਜਨਟੀਨਾ ਦੇ ਲਿਓਨੇਲ ਮੇਸੀ (58 ਗੋਲ) ਅਤੇ ਅਮਰੀਕਾ ਦੇ ਕਲਾਈਂਟ ਡੇਮਸੀ (56) ਸ਼ਾਮਲ ਹਨ। ਛੇਤਰੀ 54 ਗੋਲਾਂ ਦੇ ਨਾਲ ਚੌਥੇ ਸਥਾਨ 'ਤੇ ਹਨ। ਉਨ੍ਹਾਂ ਦੇ ਇਸ ਜੇਤੂ ਗੋਲ ਦੀ ਬਦੌਲਤ ਭਾਰਤ ਵੀ ਗਰੁੱਪ 'ਚ ਚੋਟੀ 'ਤੇ ਬਰਕਰਾਰ ਹੈ। ਭਾਰਤੀ ਫੁੱਟਬਾਲ ਟੀਮ ਨੇ ਕੋਚ ਸਟੀਫਨ ਕੋਂਸਟੇਟਾਈਨ ਦੇ ਮਾਰਗਦਰਸ਼ਨ 'ਚ ਕਾਫੀ ਤਰੱਕੀ ਕੀਤੀ ਹੈ ਅਤੇ 21 ਸਾਲਾਂ 'ਚ ਇਹ ਪਹਿਲਾ ਮੌਕਾ ਹੈ ਜਦੋਂ ਰਾਸ਼ਟਰੀ ਟੀਮ ਚੋਟੀ ਦੇ 100 'ਚ ਪਹੁੰਚੀ ਹੈ।


Related News