''ਚੱਕ ਦੇ ਇੰਡੀਆ'' ਦੇ ਕੋਚ ਨੇਗੀ ਫਿਰ ਫਸੇ ਮੁਸੀਬਤ ''ਚ, ਲੱਗੇ ਇਹ ਦੋਸ਼

07/10/2017 3:31:19 PM

ਨਵੀਂ ਦਿੱਲੀ— ਕਸਟਮ ਵਿਭਾਗ 'ਚ ਸਹਾਇਕ ਕਮਿਸ਼ਨਰ ਦੇ ਅਹੁਦੇ 'ਤੇ ਤਾਇਨਾਤ ਮੀਰ ਰੰਜਨ ਨੇਗੀ ਅਤੇ ਉਸ ਦੇ ਸਾਥੀ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਹੈ। ਇਸ ਦੇ ਚੱਲਦੇ ਨੇਗੀ ਇਕ ਵਾਰ ਫਿਰ ਮੁਸ਼ਕਿਲ 'ਚ ਘਿਰ ਗਿਆ ਹੈ ਅਤੇ ਉਸ ਨੂੰ ਨੌਕਰੀ ਤੋਂ ਸਸਪੈਂਡ ਵੀ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਨੇਗੀ ਸਾਬਕਾ ਹਾਕੀ ਖਿਡਾਰੀ ਹੈ, ਜਿਸ ਦੇ ਜੀਵਨ 'ਤੇ ਬਾਲੀਵੁੱਡ ਦੀ ਫਿਲਮ 'ਚੱਕ ਦੇ ਇੰਡੀਆ' ਬਣੀ ਸੀ।
ਸ਼ਹਿਰ ਸਥਿਤ ਏਅਰ ਕਾਰਗੋ ਕੰਪਲੈਕਸ 'ਚ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਹੋ ਰਹੀ ਹੈ ਅਤੇ ਇਸ ਮਾਮਲੇ 'ਚ ਨੇਗੀ ਦਾ ਨਾਂ ਵੀ ਸਾਹਮਣੇ ਆਇਆ ਹੈ। ਚੀਫ ਕਮਿਸ਼ਨਰ ਆਫ ਕਸਟਮ ਦਵਿੰਦਰ ਸਿੰਘ ਨਾਲ ਸੈਂਟਰਲ ਬੋਰਡ ਆਫ ਐਕਸਾਈਜ਼ ਵੀ. ਐਮ. ਗਾਨੂ ਨੂੰ ਮੁਅੱਤਲ ਕਰਲ ਲਈ ਪੱਤਰ ਲਿਖਿਆ ਹੈ। ਦੋਹਾਂ ਅਧਿਕਾਰੀਆਂ ਦਾ ਕੁੱਝ ਦਿਨ ਪਹਿਲਾ ਹੀ ਤਬਾਦਲਾ ਕੀਤਾ ਗਿਆ ਸੀ। ਵਿਜਿਲੇਸ ਵਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਆਧਾਰ 'ਤੇ ਨਿਰੀਖਣ 'ਚ ਫੇਲ੍ਹ ਹੋਣ ਕਾਰਨ ਦੋਵਾਂ ਦਾ ਤਬਾਦਲਾ ਕੀਤਾ ਗਿਆ ਸੀ। ਦੱਸ ਦਈਏ ਕਿ 200 ਬੰਦੂਕਾਂ ਦੀ ਬਰਾਮਦਗੀ ਦਾ ਮਾਮਲਾ ਨੇਗੀ ਅਤੇ ਗਾਨੂੰ ਖਿਲਾਫ ਕੀਤਾ ਗਿਆ, ਜਿਸ ਨੂੰ ਖਿਡੌਣੇ ਦੇ ਰੂਪ 'ਚ ਦਿਖਾਇਆ ਗਿਆ ਸੀ। ਪਿਛਲੇ ਹਫਤੇ ਹੀ ਦਵਿੰਦਰ ਸਿੰਘ ਨੇ 17 ਬਾਕੀ ਅਧਿਕਾਰੀਆਂ ਨੂੰ ਮੁੱਅਤਲ ਕੀਤਾ ਸੀ। ਸਾਰੇ ਅਧਿਕਾਰੀਆਂ 'ਤੇ ਕਾਰਗੋ ਕੰਪਲੈਕਸ 'ਚ ਭ੍ਰਿਸ਼ਟਾਚਾਰ ਦਾ ਦੋਸ਼ੀ ਮੰਨਦੇ ਹੋਏ ਸਿੰਘ ਨੇ ਇਹ ਕਾਰਵਾਈ ਕੀਤੀ ਸੀ। 
ਇਸ ਮਾਮਲੇ 'ਤੇ ਨੇਗੀ ਦਾ ਕਹਿਣਾ ਹੈ ਕਿ ਵਿਜਿਲੇਸ ਦੀ ਜਾਂਚ ਅਜੇ ਚੱਲ ਰਹੀ ਹੈ, ਇਸ ਲਈ ਮੈਂ ਇਸ ਪੂਰੇ ਮਾਮਲੇ 'ਤੇ ਕੁੱਝ ਨਹੀਂ ਕਹਿ ਸਕਦਾ। ਮੈਨੂੰ ਵਿਸ਼ਵਾਸ ਹੈ ਕਿ ਸੱਚ ਸਾਹਮਣੇ ਆਵੇਗਾ। ਉਥੇ ਦਵਿੰਦਰ ਸਿੰਘ ਨੇ ਕਿਹਾ ਕਿ ਦੋਵੇਂ ਅਧਿਕਾਰੀਆਂ ਦੇ ਮੁਅੱਤਲ ਦੀ ਪ੍ਰਕਿਰਿਆ ਨਾਲ ਜੁੜੇ ਕੇਸ ਵੱਖ ਹਨ। ਨੇਗੀ ਅਤੇ ਗਾਨੂੰ ਦਾ ਤਬਾਦਲਾ ਪਹਿਲਾ ਹੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਏਅਰ ਕਾਰਗੋ ਕੰਪਲੈਕਸ ਦੇਸ਼ ਦਾ ਸਭ ਤੋਂ ਪੁਰਾਣਾ ਅਤੇ ਵੱਡਾ ਕੰਪਲੈਕਸ ਹੈ।
ਪਿਛਲੇ ਕੁੱਝ ਮਹੀਨਿਆਂ 'ਚ ਸੀ. ਬੀ. ਈ. ਐਸ. ਨੇ ਕੰਪਲੈਕਸ 'ਚ ਚੱਲ ਰਹੇ ਸਮੱਗਲਿੰਗ ਰੈਕਿਟ ਦਾ ਪਰਦਾਫਾਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਨੇਗੀ ਦੁਨੀਆ ਦੇ ਬਿਹਤਰੀਨ ਗੋਲਕੀਪਰਾਂ 'ਚੋਂ ਇਕ ਸੀ। ਸਾਲ 1982 'ਚ ਪਾਕਿਸਤਾਨ ਖਿਲਾਫ ਏਸ਼ੀਅਨ ਖੇਡਾਂ ਦੇ ਫਾਈਨਲ 'ਚ 7 ਗੋਲ ਹੋਣ ਕਾਰਨ ਉਸ ਦੀ ਕਾਫੀ ਆਲੋਚਨਾ ਹੋਈ ਸੀ। 16 ਸਾਲ ਬਾਅਦ ਉਸ ਨੂੰ ਮਹਿਲਾ ਹਾਕੀ ਟੀਮ ਦੇ ਕੋਚ ਦੇ ਰੂਪ 'ਚ ਮੈਦਾਨ 'ਚ ਵਾਪਸੀ ਕੀਤੀ ਸੀ।
ਉਸ ਦੀ ਅਗਵਾਈ 'ਚ ਮਹਿਲਾ ਟੀਮ ਨੇ ਸਾਲ 1998 ਦੇ ਏਸ਼ੀਅਨ ਖੇਡ 'ਚ ਗੋਲਡ ਮੈਡਲ ਜਿੱਤਿਆ ਸੀ। ਨੇਗੀ ਦੇ ਜੀਵਨ ਦੀ ਇਸ ਘਟਨਾ ਨਾਲ ਪ੍ਰਭਾਵਿਤ ਕਿਰਦਾਰ ਫਿਲਮ 'ਚੱਕ ਦੇ ਇੰਡੀਆ' 'ਚ ਦਿਖਾਇਆ ਗਿਆ ਸੀ। ਸ਼ਾਹਰੁਖ ਖਾਨ ਨੇ ਨੇਗੀ ਦੇ ਕਿਰਦਾਰ ਨੂੰ ਬਾਖੂਬੀ ਨਿਭਾਇਆ ਸੀ।


Related News