ਵੋਜ਼ਨੀਆਕੀ ਅਤੇ ਸਵੀਤੋਲਿਨਾ ਭਿੜਨਗੀਆਂ ਡਬਲਯੂ.ਟੀ.ਏ. ਟੋਰੰਟੋ ਫਾਈਨਲ ''ਚ

Sunday, August 13, 2017 2:22 PM
ਵੋਜ਼ਨੀਆਕੀ ਅਤੇ ਸਵੀਤੋਲਿਨਾ ਭਿੜਨਗੀਆਂ ਡਬਲਯੂ.ਟੀ.ਏ. ਟੋਰੰਟੋ ਫਾਈਨਲ ''ਚ

ਟੋਰੰਟੋ— ਡੈੱਨਮਾਰਕ ਦੀ ਕੈਰੋਲਿਨ ਵੋਜ਼ਨੀਆਕੀ ਨੇ ਲੈਅ 'ਚ ਚਲ ਰਹੀ ਸਲੋਆਨੇ ਸਟੀਫੰਸ ਨੂੰ ਹਰਾ ਕੇ ਡਬਲਯੂ.ਟੀ.ਏ. ਟੋਰੰਟੋ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਜਦਕਿ ਐਲਿਨਾ ਸਵੀਤੋਲਿਨਾ ਨੇ ਪਿਛਲੀ ਚੈਂਪੀਅਨ ਸਿਮੋਨਾ ਹਾਲੇਪ ਦਾ ਸਫਰ ਖਤਮ ਕੀਤਾ।
ਸਾਲ 2010 ਦੀ ਚੈਂਪੀਅਨ ਵੋਜ਼ਨੀਆਕੀ ਨੇ ਸਟੀਫੰਸ ਨੂੰ 6-2, 6-3 ਨਾਲ ਹਰਾ ਕੇ ਸਾਲ 2017 'ਚ ਆਪਣੇ ਛੇਵੇਂ ਫਾਈਨਲ 'ਚ ਪਹੁੰਚਣ ਦੇ ਲਈ ਸਿਰਫ 80 ਮਿੰਟ ਲਾਏ। ਪੰਜਵਾਂ ਦਰਜਾ ਪ੍ਰਾਪਤ ਸਵੀਤੋਲਿਨਾ ਨੇ ਹਾਲੇਪ ਨੂੰ 6-1, 6-1 ਨਾਲ ਹਰਾ ਕੇ ਉਸ ਦੀ ਖਿਤਾਬ ਜਿੱਤਣ ਦੀ ਉਮੀਦ ਤੋੜ ਦਿੱਤੀ। ਇਸ ਤੋਂ ਪਹਿਲਾਂ ਸਵੀਤੋਲਿਨਾ ਨੇ ਕੁਝ ਘੰਟੇ ਪਹਿਲੇ ਕੁਆਰਟਰਫਾਈਨਲ 'ਚ ਮੌਜੂਦਾ ਵਿੰਬਲਡਨ ਚੈਂਪੀਅਨ ਗਾਰਬਾਈਨ ਮੁਗੁਰੂਜਾ ਨੂੰ 4-6, 6-4, 6-3 ਨਾਲ ਹਰਾਇਆ ਸੀ ਕਿਉਂਕਿ ਮੀਂਹ ਕਾਰਨ ਇਹ ਮੁਕਾਬਲਾ ਮੁਲਤਵੀ ਹੋ ਗਿਆ ਸੀ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!