ਕੈਨੇਡੀਅਨ ਟੈਨਿਸ ਖਿਡਾਰੀ ਸ਼ਾਪੋਵਾਲੋਵ ਨੇ ਕੀਤਾ ਵੱਡਾ ਉਲਟਫੇਰ

08/12/2017 2:14:04 AM

ਮਾਂਟਰੀਅਲ— ਟੈਨਿਸ ਸੁਪਰ ਸਟਾਰ ਰਫੇਲ ਨਡਾਲ ਨੂੰ ਕੈਨੇਡੀਅਨ ਟੀਨੇਜਰ ਡੈਨਿਸ ਸ਼ਾਪੋਵਾਲੋਵ ਨੇ ਉਲਟਫੇਰ ਕਰਦਿਆਂ ਹਰਾ ਦਿੱਤਾ। ਇਸ ਪ੍ਰਦਰਸ਼ਨ ਤੋਂ ਉਸ ਦੇ ਇਕ ਇਕ ਸ਼ਾਟ ਉਤੇ ਜਦੋਂ ਦਰਸ਼ਕ ਜ਼ੋਰ ਜ਼ੋਰ ਦੀ ਹੱਲਾਸ਼ੇਰੀ ਦੇ ਰਹੇ ਸਨ ਤਾਂ 18 ਸਾਲਾ ਸ਼ਾਪੋਵਾਲੋਵ ਇਸ ਗੱਲ ਤੋਂ ਹੈਰਾਨ ਹੋ ਰਹੀ ਸੀ। ਵੀਰਵਾਰ ਰਾਤ ਨੂੰ ਖਚਾਖਚ ਭਰੇ ਯੂਨੀਪਰੀਅ ਸਟੇਡੀਅਮ ਰੌਜਰਜ਼ ਕੱਪ ਦੇ ਤੀਜੇ ਗੇੜ ਖਤਮ ਹੋਣ 'ਤੇ ਸ਼ਾਪੋਵਾਲੋਵ ਨੇ ਨਡਾਲ ਨੂੰ 3-6, 6-4, 7-6 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਸ਼ਾਪੋਵਾਲੋਵ ਕੁਆਰਟਰਫਾਈਨਲ 'ਚ ਪਹੁੰਚ ਗਿਆ ਹੈ। ਕੈਨੇਡੀਅਨ ਟੈਨਿਸ 'ਚ ਇਹ ਸਭ ਤੋਂ ਵੱਡੀਆਂ ਜਿੱਤਾਂ 'ਚੋਂ ਇਕ ਹੈ।
ਸ਼ਾਪੋਵਾਲੇਵ 1974 'ਚ ਬਜੌਰਨ ਬੋਰਗ ਤੋਂ ਬਾਅਦ ਮੁਕਾਬਲੇ ਦੇ ਕੁਆਟਰਫਾਈਨਲ 'ਚ ਪਹੁੰਚਣ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣ ਗਿਆ ਹੈ। ਇਸ ਤੋਂ ਪਹਿਲਾਂ ਨਡਾਲ ਨੇ ਵੀ 2004 'ਚ ਮਾਇਆਮੀ 'ਚ ਫੈਡਰਰ ਨੂੰ ਹਰਾਇਆ ਸੀ। ਇਸ ਮੁਕਾਮ ਨੂੰ ਹਾਸਲ ਕਰਨ ਤੋਂ ਬਾਅਦ ਸ਼ਾਪੋਵਾਲੋਵ ਨੇ ਖੁਸ਼ੀ 'ਚ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕੀਤਾ। ਉਸ ਦੀ ਹੌਸਲਾ ਅਫਜ਼ਾਈ ਲਈ ਹਾਕੀ ਖਿਡਾਰੀ ਵੇਨ ਗ੍ਰੈਟਜ਼ਰੀ ਤੇ ਓਲੰਪਿਕ ਸਵਿਮਿੰਗ ਸਟਾਰ ਪੈਨੀ ਓਲੇਕਸਿਆਕ ਵੀ ਉੱਥੇ ਮੌਜੂਦ ਸਨ।


Related News